ਅੰਮ੍ਰਿਤਪਾਲ ਸਿੰਘ ਮਾਨ ਤੋਂ ਬਣੇ ਅੰਮ੍ਰਿਤ ਮਾਨ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

Monday, June 10, 2019 12:19 PM

ਜਲੰਧਰ (ਬਿਊਰੋ) : ਹਰੇਕ ਗੀਤ 'ਚ ਮਹਾਰਾਜਿਆਂ ਵਰਗਾ ਰੁਤਬਾ ਰੱਖਣ ਵਾਲੇ ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਅੰਮ੍ਰਿਤ ਮਾਨ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 10 ਜੂਨ 1992 ਨੂੰ ਗੋਨੇਵਾਲਾ, ਪੰਜਾਬ 'ਚ ਹੋਇਆ। ਦੱਸ ਦਈਏ ਕਿ ਅੰਮ੍ਰਿਤ ਮਾਨ ਗਾਇਕ, ਗੀਤਕਾਰ ਤੇ ਅਦਾਕਾਰਾ ਵਜੋਂ ਪੰਜਾਬੀ ਇੰਡਸਟਰੀ 'ਚ ਜਾਣੇ ਜਾਂਦੇ ਹਨ। ਅੰਮ੍ਰਿਤ ਮਾਨ ਦਾ ਅਸਲ ਨਾਂ ਅੰਮ੍ਰਿਤਪਾਲ ਸਿੰਘ ਮਾਨ ਹੈ।

PunjabKesari

ਅੰਮ੍ਰਿਤ ਮਾਨ ਨੇ ਸਾਲ 2015 'ਚ ਰਿਲੀਜ਼ ਹੋਏ ਗੀਤ 'ਦੇਸੀ ਦਾ ਡ੍ਰੇਮ' ਗੀਤ ਨਾਲ ਸੰਗੀਤ ਜਗਤ 'ਚ ਸ਼ੌਹਰਤ ਖੱਟੀ। ਇਸ ਤੋਂ ਬਾਅਦ ਉਨ੍ਹਾਂ ਦੇ ਗੀਤ 'ਮੁੱਛ ਤੇ ਮਸ਼ੂਕ', 'ਕਾਲੀ ਕੈਮੇਰੋ', 'ਪੈੱਗ ਦੀ ਵਾਸ਼ਨਾ', 'ਗੁਰਿਲਾ ਵਾਰ', 'ਸ਼ਿਕਾਰ' 'ਟਰੈਡਿੰਗ ਨਖਰਾ', 'ਪਰੀਆਂ ਤੋਂ ਸੋਹਣੀ', 'ਬਲੱਡ ਵਿਚ ਤੂੰ' ਅਤੇ 'ਕੈਲਰਬੋਨ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲੀਆ।

PunjabKesari

ਇਸ ਤੋਂ ਇਲਾਵਾ ਹੋਰ ਕਲਾਕਾਰ ਵੀ ਉਸ ਦੇ ਲਿਖੇ ਗਾਣੇ ਗਾਉਂਦੇ ਆ ਰਹੇ ਹਨ। ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਅੰਮ੍ਰਿਤ ਮਾਨ ਹੋਰਨਾਂ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਸਨ। ਗੀਤ ਲਿਖਣ ਦਾ ਸ਼ੌਂਕ ਉਨ੍ਹਾਂ ਨੂੰ ਕਾਲਜ ਦੇ ਦਿਨਾਂ ਤੋਂ ਹੀ ਸੀ।

PunjabKesari
ਦੱਸ ਦਈਏ ਕਿ ਅੰਮ੍ਰਿਤ ਮਾਨ ਪੰਜਾਬੀ ਫਿਲਮ 'ਚੰਨਾ ਮੇਰਿਆ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਤੋਂ ਬਾਅਦ ਅੰਮ੍ਰਿਤ ਮਾਨ 'ਦੋ ਦੂਣੀ ਪੰਜ', 'ਆਟੇ ਦੀ ਚਿੜੀ' ਅਤੇ 'ਲੌਂਗ ਲਾਚੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕਰ ਚੁੱਕੇ ਹਨ। ਆਪਣੇ ਕੰਮ ਨਾਲ ਅੰਮ੍ਰਿਤ ਮਾਨ ਨੇ ਪੰਜਾਬੀ ਇੰਡਸਟਰੀ 'ਚ ਅਪਣਾ ਰੋਹਬ ਜਮਾਇਆ ਹੋਇਆ ਹੈ।

PunjabKesari
ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਕਾਲਜ ਦੇ ਦਿਨਾਂ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।

PunjabKesari

ਇਸ ਤਸਵੀਰ ਨੂੰ ਸ਼ੇਅਰ ਕਰਦਿਆ ਅੰਮ੍ਰਿਤ ਮਾਨ ਨੇ ਦੱਸਿਆ ਸੀ ''ਕਾਲਜ ਦੇ ਦਿਨਾਂ 'ਚ ਮੈਨੂੰ ਸਟੇਜ 'ਤੇ ਪਰਫਾਰਮ ਕਰਨ 'ਤੇ ਇਨਾਮ ਵਜੋਂ ਮੈਨੂੰ 1100 ਰੁਪਏ ਮਿਲੇ ਸਨ। ਉਦੋਂ ਮੈਂ B.TECH (IT) ਦਾ ਸਟੂਡੈਂਟ ਸੀ।'' 
PunjabKesari
 


Edited By

Sunita

Sunita is news editor at Jagbani

Read More