ਪੰਜਾਬੀ ਇੰਡਸਟਰੀ ਦਾ ਹੈ ਵੱਡਾ ਸਟਾਰ ਇਹ ਨੰਨ੍ਹਾ ਬੱਚਾ, ਕੀ ਤੁਸੀਂ ਪਹਿਚਾਣਿਆ?

Saturday, July 6, 2019 4:29 PM

ਜਲੰਧਰ (ਬਿਊਰੋ) — ਅਕਸਰ ਲੋਕਾਂ ਦੇ ਹਰਮਨ ਪਿਆਰੇ ਸਿਤਾਰੇ ਸਰੋਤਿਆਂ ਨਾਲ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਨ੍ਹਾਂ ਯਾਦਾਂ 'ਚ ਬਚਪਨ ਦੀਆਂ ਤਸਵੀਰਾਂ ਅਤੇ ਦਿਲਚਸਪ ਕਿੱਸੇ ਵੀ ਸ਼ਾਮਲ ਹੁੰਦੇ ਹਨ। ਅਜਿਹੀ ਹੀ ਬਚਪਨ ਦੀ ਪਿਆਰੀ ਯਾਦ ਸਾਂਝੀ ਕੀਤੀ ਹੈ ਪੰਜਾਬੀ ਇੰਡਸਟਰੀ ਦੇ ਬੰਬ ਜੱਟ ਅੰਮ੍ਰਿਤ ਮਾਨ ਨੇ। ਜੀ ਹਾਂ, ਹਾਲ ਹੀ 'ਚ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਫੀ ਕਿਊਟ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਅਜਿਹਾ ਜਾਪਦਾ ਹੈ ਕਿ ਅੰਮ੍ਰਿਤ ਮਾਨ ਦੀ ਇਹ ਤਸਵੀਰ ਇਕ ਜਾਂ ਡੇਢ ਸਾਲ ਦੀ ਉਮਰ ਦੀ ਹੈ। ਜਿਵੇਂ ਕਿ ਹਰ ਬੱਚਾ ਬਚਪਨ 'ਚ ਸੋਹਣਾ ਜਾਪਦਾ ਹੈ ਅੰਮ੍ਰਿਤ ਮਾਨ ਵੀ ਅਜਿਹੇ ਹੀ ਕਿਊਟ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਅੰਮ੍ਰਿਤ ਮਾਨ ਆਪਣੇ ਕਾਲਜ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ।

PunjabKesari
ਦੱਸਣਯੋਗ ਹੈ ਕਿ ਹਾਲ ਹੀ 'ਚ ਅੰਮ੍ਰਿਤ ਮਾਨ ਦਾ ਗੀਤ 'ਮਾਈ ਮੂਨ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਅੰਮ੍ਰਿਤ ਮਾਨ 'ਮਿੱਠੀ ਮਿੱਠੀ', 'ਜੱਟ ਫੱਟੇ ਚੱਕ' ਅਤੇ 'ਟਰੈਂਡਿੰਗ ਨਖਰਾ' ਵਰਗੇ ਬਹੁਤ ਸਾਰੇ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤ ਮਾਨ 'ਆਟੇ ਦੀ ਚਿੜੀ' ਅਤੇ 'ਦੋ ਦੂਣੀ ਪੰਜ' ਵਰਗੀਆਂ ਪੰਜਾਬੀ ਫਿਲਮਾਂ 'ਚ ਲੀਡ ਭੂਮਿਕਾ ਨਿਭਾ ਚੁੱਕੇ ਹਨ।

PunjabKesari


Edited By

Sunita

Sunita is news editor at Jagbani

Read More