ਅੰਮ੍ਰਿਤ ਮਾਨ ਦੇ ਘਰ ਸੋਗ ਦੀ ਲਹਿਰ, ਦਾਦੀ ਦਾ ਦਿਹਾਂਤ

8/8/2019 10:29:41 AM

ਜਲੰਧਰ (ਬਿਊਰੋ) — 'ਦੇਸੀ ਦਾ ਡਰੱਮ' ਗੀਤ ਨਾਲ ਮਸ਼ਹੂਰ ਹੋਏ ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਅੰਮ੍ਰਿਤ ਮਾਨ ਦੇ ਘਰ ਸੋਗ ਦੀ ਲਹਿਰ ਛਾਈ ਹੈ। ਦਰਅਸਲ, ਅੰਮ੍ਰਿਤ ਮਾਨ ਦੀ ਦਾਦੀ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਾਦੀ ਦੀ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਬੇਹੱਦ ਭਾਵੁਕ ਕੈਪਸ਼ਨ ਲਿਖੀ ਹੈ, ਜਿਸ ਉਨ੍ਹਾਂ ਨੇ ਲਿਖਿਆ, ''ਮੇਰੀ ਪਿਆਰੀ ਦਾਦੀ ਮਾਂ ਸਾਨੂੰ ਛੱਡ ਕੇ ਚੱਲੀ ਗਈ... ਗੱਲਾਂ ਤਾਂ ਬਹੁਤ ਕਰਨੀਆਂ ਸੀ ਹਾਲੇ ਤੇਰੇ ਨਾਲ ਦਾਦੀ ਪਰ ਪ੍ਰਮਾਤਮਾ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ... ਸਾਡੇ ਦਿਲਾਂ ਵਿਚ ਹਮੇਸ਼ਾ ਤੇਰੀ ਯਾਦ ਤੇ ਪਿਆਰ ਰਹੇਗਾ... ਤੇਰੀਆਂ ਅਸੀਸਾਂ ਕਰਕੇ ਈ ਇਥੇ ਤੱਕ ਪਹੁੰਚਿਆ ਆ... ਆਰ. ਆਈ. ਪੀ. ਦਾਦੀ ਮਾਂ...''।

 

 
 
 
 
 
 
 
 
 
 
 
 
 
 

meri pyaari DAADI MAA saanu chadd k chali gyi...gallan bht karniya si hale tere naal daadi par parmatma nu shayad manzoor ni si..saade dilan ch hamesha teri yaad te pyaar rahuga..teriyaan aseesan karke e ethe takk phonche aa🙏🏽..RIP Daadi Maa🙏🏽

A post shared by Amrit Maan (@amritmaan106) on Aug 7, 2019 at 8:14pm PDT

ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਇਸ ਪੋਸਟ ਤੋਂ ਬਾਅਦ ਪੰਜਾਬੀ ਸਿਤਾਰੇ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ 'ਚ ਹੌਂਸਲਾ ਦੇ ਰਹੇ ਹਨ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਨੇ ਪੋਸਟ 'ਤੇ ਕੁਮੈਂਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।''

PunjabKesari

ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਗਾਇਕੀ ਦੇ ਨਾਲ-ਨਾਲ ਅੰਮ੍ਰਿਤ ਮਾਨ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਪੈਰ ਪਸਾਰ ਲਾਏ ਹਨ। ਉਨ੍ਹਾਂ ਨੇ 'ਚੰਨਾ ਮੇਰਿਆ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ 'ਦੋ ਦੂਣੀ ਪੰਜ' ਤੇ 'ਆਟੇ ਦੀ ਚਿੜੀ' ਆਈ, ਜਿਸ 'ਚ ਅੰਮ੍ਰਿਤ ਮਾਨ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਪਸੰਦ ਕੀਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News