ਅੰਮ੍ਰਿਤਾ ਦੀ ਇਕ ਅਜਿਹੀ ਹਰਕਤ ਨੇ ਉਡਾ ਦਿੱਤੇ ਸਨ ਧਰਮਿੰਦਰ ਦੀ ਲਾਡਲੀ ਈਸ਼ਾ ਦੇ ਹੋਸ਼

Monday, July 17, 2017 4:21 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਰਾਓ ਅਤੇ ਈਸ਼ਾ ਦਿਓਲ 'ਚ ਸ਼ੂਟਿੰਗ ਦੌਰਾਨ ਕੁਝ ਅਜਿਹਾ ਹੋਇਆ ਜੋ ਤੁਹਾਨੂੰ ਵੀ ਹੈਰਾਨ ਕਰ ਦਿਓਗਾ। ਅੰਮ੍ਰਿਤਾ ਤੇ ਈਸ਼ਾ ਆਰਾਮ ਨਾਲ ਆਪਣੇ-ਆਪਣੇ ਕਿਰਦਾਰ ਦੀ ਤਿਆਰੀ ਕਰ ਰਹੀਆਂ ਸਨ ਕੀ ਉਸੇ ਸਮੇਂ ਕੁਝ ਅਜਿਹਾ ਹੋਇਆ ਕਿ ਈਸ਼ਾ ਨੇ ਅੰਮ੍ਰਿਤਾ ਨੂੰ ਜੋਰਦਾਰ ਥੱਪੜ ਮਾਰ ਦਿੱਤਾ ਅਤੇ ਦੋਵਾਂ 'ਚ ਕਾਫੀ ਗਾਲੀ ਗਲੋਚ ਹੋਇਆ। ਅੰਮ੍ਰਿਤਾ ਅਤੇ ਈਸ਼ਾ ਫਿਲਮ 'ਪਿਆਰੇ ਮੋਹਨ' ਦੀ ਸ਼ੂਟਿੰਗ ਕਰ ਰਹੀ ਸੀ।

PunjabKesari

ਦੋਵਾਂ ਦਾ ਕਿਰਦਾਰ ਫਿਲਮ 'ਚ ਭੈਣਾਂ ਦਾ ਸੀ ਪਰ ਅਸਲ ਜ਼ਿੰਦਗੀ 'ਚ ਦੋਵਾਂ 'ਚ ਦੋਸਤੀ ਵਰਗਾ ਕੁਝ ਨਹੀਂ ਹੈ। ਹਾਲਾਂਕਿ ਸ਼ੂਟ ਦੌਰਾਨ ਦੋਵੇਂ ਆਰਾਮ ਨਾਲ ਰਹਿੰਦੀਆਂ ਸਨ ਪਰ ਇਕ ਦਿਨ ਅਚਾਨਕ ਕੁਝ ਅਜਿਹਾ ਹੋਇਆ ਕਿ ਅੰਮ੍ਰਿਤਾ ਰਾਓ ਅਤੇ ਈਸ਼ਾ ਦਿਓਲ 'ਚ ਕਾਫੀ ਲੜਾਈ ਹੋ ਗਈ ਸੀ। ਮਾਮਲਾ ਕਾਫੀ ਵਿਗੜ ਗਿਆ ਅਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੰਮ੍ਰਿਤਾ ਨੇ ਈਸ਼ਾ ਨੂੰ ਸਾਰੇ ਦੇ ਸਾਹਮਣੇ ਗਾਲਾਂ ਕੱਢ ਦਿੱਤੀਆਂ। ਅੰਮ੍ਰਿਤਾ ਦੀ ਇਸ ਹਰਕਤ ਨੂੰ ਦੇਖ ਈਸ਼ਾ ਸੁੰਨ ਰਹਿ ਗਈ।

PunjabKesari

ਆਪਣੀ ਅਜਿਹੀ ਬੇਇੱਜਤੀ ਈਸ਼ਾ ਤੋਂ ਬਰਦਸ਼ਤ ਨਾ ਹੋਈ ਅਤੇ ਉਨ੍ਹਾਂ ਨੇ ਅੰਮ੍ਰਿਤਾ ਨੂੰ ਇਕ ਜ਼ੋਰਦਾਰ ਖੱਪੜ ਮਾਰ ਦਿੱਤਾ। ਇਸ ਪੂਰੇ ਮਾਮਲੇ ਦਾ ਖੁਲਾਸਾ ਈਸ਼ਾ ਦਿਓਲ ਨੇ ਸਾਲਾਂ ਪਹਿਲਾ ਇਕ ਇੰਟਰਵਿਊ 'ਚ ਵੀ ਕਿਹਾ ਸੀ। ਤਾਂ ਉਸ ਸਮੇਂ ਈਸ਼ਾ ਨੇ ਕਿਹਾ ਸੀ, ''ਇਕ ਦਿਨ ਪੈਕ-ਐੱਪ ਤੋਂ ਬਾਅਦ ਅੰਮ੍ਰਿਤਾ ਨੇ ਮੈਨੂੰ ਡਾਇਰੈਕਟਰ ਇੰਦਰ ਕੁਮਾਰ ਅਤੇ ਕੈਮਰਾਮੈਨ ਦੇ ਸਾਹਮਣੇ ਗਾਲਾਂ ਕੱਢੀਆਂ। ਉਹ ਆਪਣੇ ਆਪੇ ਤੋਂ ਬਾਹਰ ਹੋ ਗਈ ਸੀ ਅਤੇ ਮੈਂ ਆਪਣੇ ਆਤਮ ਸਨਮਾਨ ਨੂੰ ਬਚਾਉਣ ਲਈ ਅੰਮ੍ਰਿਤਾ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ।''

PunjabKesari
ਦੱਸ ਦਈਏ ਕਿ ਇਸ ਲੜਾਈ ਤੋਂ ਬਾਅਦ ਈਸ਼ਾ ਦਿਓਲ ਨੇ ਅੰਮ੍ਰਿਤਾ ਰਾਓ ਨਾਲ ਫਿਲਮ ਦੀ ਸ਼ੂਟਿੰਗ ਨਹੀਂ ਕੀਤੀ। ਹਾਲਾਂਕਿ ਕੁਝ ਸਮੇਂ ਬਾਅਦ ਜਦੋਂ ਬਾਅਦ ਅੰਮ੍ਰਿਤਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਈਸ਼ਾ ਦਿਓਲ ਤੋਂ ਮੁਆਫੀ ਮੰਗ ਲਈ।

PunjabKesari