''2.0'' ਦੇ ਫਰਸਟ ਲੁੱਕ ''ਚ ਦੇਖੋ ਐਮੀ ਜੈਕਸਨ ਦਾ ਜ਼ਬਰਦਸਤ ਅੰਦਾਜ਼

Thursday, October 12, 2017 5:07 PM
''2.0'' ਦੇ ਫਰਸਟ ਲੁੱਕ ''ਚ ਦੇਖੋ ਐਮੀ ਜੈਕਸਨ ਦਾ ਜ਼ਬਰਦਸਤ ਅੰਦਾਜ਼

ਮੁੰਬਈ(ਬਿਊਰੋ)— ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 2.0 ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਿਲਮ ਕਹੀ ਜਾ ਸਕਦੀ ਹੈ।ਅਗਲੇ ਸਾਲ ਯਾਨੀ 2018 ਵਿੱਚ ਰਿਲੀਜ਼ ਹੋਣ ਜਾ ਰਹੀ 400 ਕਰੋੜ ਦੀ ਬਜਟ ਵਿੱਚ ਬਣੀ ਇਸ ਫਿਲਮ ਵਿੱਚ ਐਮੀ ਜੈਕਸਨ ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੀ ਐਮੀ ਜੈਕਸਨ ਫਿਲਮ ਦੇ ਇਸ ਲੁੱਕ ਵਿੱਚ ਰੋਬੋਟ ਦੇ ਰੂਪ 'ਚ ਨਜ਼ਰ ਆ ਰਹੀ ਹੈ। ਟਵਿੱਟਰ 'ਤੇ ਇਸ ਫਿਲਮ ਦੇ ਪੋਸਟਰ 'ਚ ਐਮੀ ਜੈਕਸਨ ਨੇ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਜਦੋਂ ਤੋਂ ਇਸ ਫਿਲਮ ਦੇ ਲਈ ਸ਼ੂਟਿੰਗ ਸ਼ੁਰੂ ਕੀਤੀ ਹੈ ਉਸ ਦਿਨ ਤੋਂ ਮੈਂ ਇਸ ਲੁੱਕ ਨੂੰ ਸ਼ੇਅਰ ਕਰਨ ਲਈ ਕਾਫੀ ਉਤਸ਼ਾਹਿਤ ਸੀ”।


ਦੱਸ ਦੇਈਏ ਕਿ ਇਸ ਗੀਤ ਦਾ ਸ਼ੂਟ 12 ਦਿਨ ਦੇ ਸ਼ਡਿਊਲ ਵਿੱਚ ਪੂਰਾ ਹੋਵੇਗਾ। ਇਸ ਗੀਤ ਨੂੰ ਸ਼ੂਟ ਕਰਨ 'ਚ ਜਿੱਥੇ 11 ਦਿਨ ਦਾ ਸ਼ਡਿਊਲ ਬਣਾਇਆ ਗਿਆ ਸੀ।ਉਸ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਕਿੰਨੀ ਖਾਸ ਹੋਣ ਵਾਲੀ ਹੈ। ਇਹੀ ਨਹੀਂ, ਇਸ ਫਿਲਮ ਦੇ ਮਹਿਜ ਇੱਕ ਫਾਈਟ ਸੀਕਵੈਂਸ ਦੇ ਲਈ 20 ਕਰੋੜ ਖਰਚ ਕੀਤੇ ਗਏ ਹਨ। ਇਹ ਫਾਈਟਿੰਗ ਸੀਨਜ਼ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦਰਮਿਆਨ ਫਿਲਮਾਇਆ ਗਿਆ ਹੈ।