''ਰਾਜਮਾ ਚਾਵਲ'' ਲਈ ਅਦਾਕਾਰਾ ਨੇ ਮੁੰਡਵਾਇਆ ਅੱਧਾ ਸਿਰ
4/24/2018 5:26:00 PM
ਮੁੰਬਈ (ਬਿਊਰੋ)— ਬੀਤੇ ਦਿਨੀਂ ਸਵਿਮ ਸੂਟ 'ਚ ਫੋਟੋਸ਼ੂਟ ਕਰਵਾਉਣ ਨੂੰ ਲੈ ਕੇ ਚਰਚਾ 'ਚ ਰਹੀ ਅਮਾਇਰਾ ਦਸਤੂਰ ਨੇ ਆਪਣੇ ਨਵੇਂ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਟਾਲੀਵੁੱਡ 'ਚ ਫਿਲਮ 'ਰਾਜਾ ਗਡੂ' ਨਾਲ ਪਛਾਣ ਬਣਾਉਣ ਵਾਲੀ ਅਮਾਇਰਾ ਦਾ ਇਹ ਮੇਕਓਵਰ ਕਾਫੀ ਚਰਚਾ 'ਚ ਹੈ। ਅਮਾਇਰਾ ਨੇ 'ਰਾਜਮਾ ਚਾਵਲ' ਲਈ ਆਪਣਾ ਅੱਧਾ ਸਿਰ ਮੁੰਡਵਾ ਲਿਆ ਹੈ। ਹੈਰਾਨ ਨਾ ਹੋਵੋ ਰਾਜਮਾ ਚਾਵਲ ਡਿਸ਼ ਨਹੀਂ, ਬਲਕਿ ਫਿਲਮ ਦੀ ਗੱਲ ਹੋ ਰਹੀ ਹੈ। ਲੀਨਾ ਯਾਦਵ ਦੀ ਇਸ ਆਉਣ ਵਾਲੀ ਫਿਲਮ 'ਚ ਅਮਾਇਰਾ ਅਭਿਨੇਤਾ ਰਿਸ਼ੀ ਕਪੂਰ ਨਾਲ ਨਜ਼ਰ ਆਵੇਗੀ।
ਅਮਾਇਰਾ ਦਾ ਕਿਰਦਾਰ 'ਰਾਜਮਾ ਚਾਵਲ' 'ਚ ਕਾਫੀ ਅਹਿਮ ਹੋਵੇਗਾ। ਉਹ ਇਕ ਮਾਡਰਨ ਫੰਕੀ ਲੁੱਕ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਅਮਾਇਰਾ ਦੀ ਇਸ ਲੁੱਕ 'ਚ ਉਸਦੀ ਬਾਡੀ 'ਤੇ ਕਈ ਟੈਟੂ ਅਤੇ ਅੱਧੇ ਮੁੰਡਵਾਏ ਸਿਰ 'ਤੇ ਡਿਜਾਈਨ ਹੇਅਰਕੱਟ ਦੇਖਿਆ ਜਾ ਸਕਦਾ ਹੈ। ਅਮਾਇਰਾ ਨੇ 2003 'ਚ ਬਾਲੀਵੁੱਡ ਫਿਲਮ 'ਇਸ਼ਕ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਅਮਾਇਰਾ ਜੈਕੀ ਚੈਨ ਦੀ ਫਿਲਮ 'ਕੁੰਗ ਫੂ ਯੋਗਾ' 'ਚ ਨਜ਼ਰ ਆ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ