ਫਿਲਮ ਰਿਵਿਊ : ''ਅਨਾਰਕਲੀ ਆਫ ਆਰਾ''

Friday, March 24, 2017 9:49 AM
ਫਿਲਮ ਰਿਵਿਊ : ''ਅਨਾਰਕਲੀ ਆਫ ਆਰਾ''
ਮੁੰਬਈ— ਅੱਜ ਕਈ ਫਿਲਮਾਂ ਪਰਦੇ ''ਤੇ ਦਸਤਕ ਦੇ ਰਹੀਆਂ ਹਨ। ਅੱਜ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਦੀ ਫਿਲਮ ''ਅਨਾਰਕਲੀ ਆਫ ਆਰਾ'' ਵੀ ਵੱਡੇ ਪਰਦੇ ''ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ''ਚ ਸਵਰਾ ਮੁੱਖ ਭੂਮਿਕਾ ''ਚ ਨਜ਼ਰ ਆਵੇਗੀ। ਇਹ ਫਿਲਮ ਕਈ ਸਾਰੇ ਗੰਭੀਰ ਮੁੱਦਿਆਂ ਵੱਲ ਧਿਆਨ ਆਕਰਸ਼ਿਤ ਕਰਦੀ ਹੈ। ਨਿਰਦੇਸ਼ਕ ਅਵਿਨਾਸ਼ ਦਾਸ ਫਿਲਮ ''ਅਨਾਰਕਲੀ ਆਫ ਆਰਾ'' ਤੋਂ ਨਿਰਦੇਸ਼ਕ ''ਚ ਡੈਬਿਊ ਕਰ ਰਹੇ ਹਨ।
ਇਸ ਫਿਲਮ ਦੀ ਕਹਾਣੀ ਬਿਹਾਰ ਦੇ ਆਰਾ ਜ਼ਿਲੇ ਦੀ ਹੈ, ਜਿੱਥੇ ਦੀ ਗਾਇਕਾ ਅਨਾਰਕਲੀ, ਜਿਸ ਦਾ ਕਿਰਦਾਰ ਸਵਰਾ ਭਾਸਕਰ ਨੇ ਨਿਭਾਇਆ ਹੈ ਅਤੇ ਉਸ ਦੀ ਮਾਂ ਵੀ ਗਾਇਕਾ ਹੁੰਦੀ ਸੀ। ਬਚਪਨ ''ਚ ਸਮਾਰੋਹ ''ਚ ਦੁਰਘਟਨਾ ਦੇ ਦੌਰਾਨ ਅਨਾਰਕਲੀ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਅਤੇ ਅਨਾਰਕਲੀ ਸਟੇਜ ''ਤੇ ਪੇਸ਼ਕਾਰੀ ਦੇਣੀ ਸ਼ੁਰੂ ਕਰ ਦਿੰਦੀ ਹੈ। ਰੰਗੀਲਾ (ਪੰਕਜ ਤ੍ਰਿਪਾਠੀ) ਇਸ ਬੈਂਡ ਦਾ ਲੇਖਾ-ਜੋਖਾ ਸੰਭਾਲਦਾ ਹੈ ਅਤੇ ਸ਼ਹਿਰ ਦੇ ਦਬੰਗ ਟਰੱਸਟੀ ਧਰਮਿੰਦਰ ਚੌਹਾਨ (ਸੰਜੇ ਮਿਸ਼ਰਾ) ਦਾ ਦਿਲ ਜਦੋਂ ਅਨਾਰਕਲੀ ''ਤੇ ਆ ਜਾਂਦਾ ਹੈ ਤਾਂ ਇੱਕ ਵਾਰ ਸਟੇਜ ਦੇ ਦੌਰਾਨ ਕੁਝ ਅਜਿਹੀ ਘਟਨਾ ਹੋ ਜਾਂਦੀ ਹੈ ਜਿਸ ਦੇ ਕਾਰਨ ਅਨਾਰਕਲੀ ਨੂੰ ਧਰਮਿੰਦਰ ਚੌਹਾਨ ਤੋਂ ਬਚ ਕੇ ਦਿੱਲੀ ਜਾਣਾ ਪੈਂਦਾ ਹੈ। ਕਹਾਣੀ ''ਚ ਅਜਿਹੇ ਕਈ ਮੋੜ ਆਉਂਦੇ ਹਨ, ਜੋ ਤੁਹਾਨੂੰ ਸਿਨੇਮਾਘਰਾਂ ''ਚ ਦੇਖਣੇ ਪੈਣਗੇ।
ਫਿਲਮ ਦਾ ਵਿਸ਼ਾ ਕਾਫੀ ਸਰਲ ਹੈ ਅਤੇ ਗਰਾਊਂਡ ਪੱਧਰ ਦੀ ਸੱਚਾਈ ਵੱਲ ਇਸ਼ਾਰਾ ਕਰਦੀ ਹੈ। ਇਸ ਫਿਲਮ ਦਾ ਇੱਕ ਸੁਰ ਹੈ ਜੋ ਪੂਰੀ ਫਿਲਮ ਦੇ ਦੌਰਾਨ ਬਣਿਆ ਰਹਿੰਦਾ ਹੈ ਅਤੇ ਮਿਊਜ਼ਿਕ ਨੂੰ ਵੀ ਉਸ ਲਿਹਾਜ ਨਾਲ ਬਣਾਇਆ ਗਿਆ ਹੈ, ਜੋ ਸੁੰਨਣ ਨੂੰ ਚੰਗਾ ਲੱਗਦਾ ਹੈ।
ਫਿਲਮ ''ਚ ਸੰਜੇ ਮਿਸ਼ਰਾ ਦੀ ਬੇਹਤਰੀਨ ਅਦਾਕਾਰੀ ਨਜ਼ਰ ਆਉਂਦੀ ਹੈ ਅਤੇ ਉਹ ਤੁਹਾਨੂੰ ਵਿਲੇਨ ਦੇ ਜ਼ਰੀਏ ਨਫਰਤ ਕਰਨ ਨੂੰ ਮਜ਼ਬੂਰ ਕਰ ਦਿੰਦੇ ਨੇ। ਉਥੇ ਹੀ ਰੰਗੀਲਾ ਦੇ ਕਿਰਦਾਰ ''ਚ ਪੰਕਜ ਮਿਸ਼ਰਾ ਨੇ ਆਪਣੇ ਕਿਰਦਾਰ ''ਤੇ ਕਾਫੀ ਬਾਰੀਕੀ ਨਾਲ ਕੰਮ ਕੀਤਾ ਹੈ। ਜਿਸ ਨਾਲ ਤੁਸੀਂ ਆਪਣੇ ਆਪ ਨੂੰ ਕਨੈਕਟ ਕਰ ਪਾਉਂਦਾ ਹੈ। ਇਸ ਫਿਲਮ ਦਾ ਡਾਇਰੈਕਟਰ ਅਵਿਨਾਸ਼ ਦਾਸ ਨੇ ਕੀਤਾ ਹੈ, ਜੋ ਪਹਿਲੀ ਵਾਰ ਕਿਸੀ ਫਿਲਮ ਨੂੰ ਡਾਇਰੈਕਟ ਕਰ ਰਿਹਾ ਹੈ ਤੇ ਕੋਸ਼ਿਸ਼ ਕਾਫੀ ਪ੍ਰਸ਼ੰਸਾਯੋਗ ਹੈ। ਇਸ ਫਿਲਮ ਦੇ ਗਾਣੇ ਵੀ ਪੂਰੀ ਤਰ੍ਹਾਂ ਨਾਲ ਹਿੰਦੀ ਫਿਲਮਾਂ ਦੇ ਗਾਣਿਆਂ ਵਾਂਗ ਨਹੀਂ ਹਨ। ਇਸ ਫਿਲਮ ਦਾ ਬਜਟ ਕਾਫੀ ਘੱਟ ਰੱਖਿਆ ਗਿਆ ਹੈ ਤੇ ਪ੍ਰਮੋਸ਼ਨ ਦੇ ਨਾਲ-ਨਾਲ ਮਾਰਕੀਟਿੰਗ ਵੀ ਠੀਕ-ਠਾਕ ਕੀਤੀ ਗਈ।