ਕਪਿਲ ਦੇ ਸ਼ੋਅ ਨਾਲ ਛੋਟੇ ਪਰਦੇ ''ਤੇ ਮੁੜ ਵਾਪਸੀ ਕਰੇਗਾ ਇਹ ਐਕਟਰ

Wednesday, May 1, 2019 10:09 AM
ਕਪਿਲ ਦੇ ਸ਼ੋਅ ਨਾਲ ਛੋਟੇ ਪਰਦੇ ''ਤੇ ਮੁੜ ਵਾਪਸੀ ਕਰੇਗਾ ਇਹ ਐਕਟਰ

ਮੁੰਬਈ (ਬਿਊਰੋ) — ਟੀ. ਵੀ. ਇੰਡਸਟਰੀ 'ਚ ਕਾਫੀ ਸਮੇਂ ਤੋਂ ਬ੍ਰੇਕ ਲੈਣ ਤੋਂ ਬਾਅਦ ਹੁਣ ਸੰਦੀਪ ਅਨੰਦ ਮੁੜ ਤੋਂ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਇਸ ਵਾਰ ਉੁਹ ਕਮੇਡੀਅਨ ਕਪਿਲ ਸ਼ਰਮਾ ਦੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਜ਼ਰੀਏ ਟੀ. ਵੀ. ਇੰਡਸਟਰੀ 'ਚ ਨਜ਼ਰ ਆਉਣਗੇ।“'ਮੈਡਮ ਮੇ ਆਈ ਕਮ ਇਨ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਅਦਾਕਾਰ ਸੰਦੀਪ ਅਨੰਦ ਨੇ ਟੀ. ਵੀ. ਤੋਂ ਬ੍ਰੇਕ ਲਿਆ ਸੀ।
ਸੰਦੀਪ ਅਨੰਦ ਨੇ ਕਿਹਾ ਸੀ ਕਿ ਉਨ੍ਹਾਂ ਨੂੰ 'ਮੈਡਮ ਮੇ ਆਈ ਕਮ ਇਨ' ਤੋਂ ਬਾਅਦ ਕਈ ਆਫਰ ਮਿਲੇ ਪਰ ਉਨ੍ਹਾਂ ਨੇ ਕੋਈ ਵੀ ਆਫਰ ਸਵੀਕਾਰ ਨਹੀਂ ਸੀ ਕੀਤਾ, ਜਿਸ ਤੋਂ ਬਾਅਦ ਮੇਰੇ ਦੋਸਤਾਂ ਨੇ ਸਮਝਿਆ ਕਿ ਮੈਂ ਬੇਵਕੂਫ ਹਾਂ ਪਰ ਹੁਣ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚ ਵਾਪਸੀ ਕਰਨ ਦਾ ਮੌਕਾ ਮਿਲਿਆ ਹੈ। ਉਹ ਕਪਿਲ ਸ਼ਰਮਾ ਦੇ ਸ਼ੋਅ ਦੇ ਜ਼ਰੀਏ ਟੀ. ਵੀ. ਇੰਡਸਟਰੀ 'ਚ ਵਾਪਸੀ ਕਰਨਗੇ ਕਿਉਂਕਿ ਕਪਿਲ ਸ਼ਰਮਾ ਨਾਲ ਕੰਮ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ ਅਤੇ ਉਨ੍ਹਾਂ ਨੂੰ ਵੀ ਮੇਰਾ ਕੰਮ ਕਰਨ ਦਾ ਤਰੀਕਾ ਬਹੁਤ ਪਸੰਦ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਤੋਂ ਵੀ ਉਹ ਕਈ ਕਮੇਡੀ ਸ਼ੋਅ ਦੇ ਜ਼ਰੀਏ ਖੂਬ ਵਾਹ-ਵਾਹੀ ਲੁੱਟ ਚੁੱਕੇ ਹਨ।


Edited By

Sunita

Sunita is news editor at Jagbani

Read More