''ਆਲਟ ਬਾਲਾਜੀ'' ਦੇ ਕੋਰਟਰੂਮ ਡਰਾਮਾ ''ਦਿ ਵਰਡਿਕਟ- ਸਟੇਟ ਵਰਸੇਜ਼ ਨਾਨਾਵਤੀ'' ''ਚ ਨਜ਼ਰ ਆਉਣਗੇ ਅੰਗਦ ਬੇਦੀ

9/14/2018 11:38:06 AM

ਮੁੰਬਈ (ਬਿਊਰੋ)— 27 ਅਪ੍ਰੈਲ 1959 ਦੇ ਦਿਨ ਇਕ ਦਮਦਾਰ ਪਾਰਸੀ ਨੇਵੀ ਅਧਿਕਾਰੀ ਨੇ ਆਪਣੀ ਪਿਸਤੌਲ ਦੀਆਂ ਤਿੰਨ ਗੋਲੀਆਂ ਨਾਲ ਇਕ ਸਿੰਧੀ ਵਪਾਰੀ ਨੂੰ ਭੁੰਨ ਦਿੱਤਾ ਸੀ, ਜਿਸ ਤੋਂ ਬਾਅਦ ਉਸ ਪਾਰਸੀ ਨੇਵੀ ਅਧਿਕਾਰੀ ਨੇ ਪੁਲਸ ਕੋਲ ਜਾ ਕੇ ਖੁਦ ਆਪਣੇ ਅਪਰਾਧ ਨੂੰ ਸਵੀਕਾਰ ਵੀ ਕਰ ਲਿਆ ਸੀ। ਕੇ. ਐੱਮ. ਨਾਨਾਵਤੀ ਬਨਾਮ ਮਹਾਰਾਸ਼ਟਰ ਰਾਜ ਦੀ ਪ੍ਰਸਿੱਧ ਕਹਾਣੀ ਅੱਜ ਵੀ ਭਾਰਤ 'ਚ ਸਭ ਤੋਂ ਸਨਸਨੀਖੇਜ ਅਪਰਾਧਿਕ ਮਾਮਲਿਆਂ 'ਚੋਂ ਇਕ ਹੈ। 'ਆਲਟ ਬਾਲਾਜੀ' ਇਸ ਮੁਕੱਬਮੇ ਦੇ ਮਾਮਲੇ ਨੂੰ 'ਦਿ ਵਰਡਿਕਟ- ਸਟੇਟ ਬਨਾਮ ਨਾਨਾਵਤੀ' ਨਾਂ ਦੇ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਚ ਪੇਸ਼ ਕਰਨ ਲਈ ਤਿਆਰ ਹੈ, ਜਿਸ 'ਚ ਅਭਿਨੇਤਾ ਅੰਗਦ ਬੇਦੀ ਵਕੀਲ ਕਾਰਲ ਖਾਂਡਲਵਾਲਾ ਦੀ ਭੂਮਿਕਾ 'ਚ ਨਜ਼ਰ ਆਉਣਗੇ। ਅੰਗਦ ਨੇ ਕਿਹਾ, ''ਇਨਸਾਈਡ ਐੱਜ' ਤੋਂ ਬਾਅਦ ਮੈਂ ਸਿਰਫ ਇਕ ਅਜਿਹਾ ਸ਼ੋਅ ਕਰਨ ਲਈ ਉਤਸੁਕ ਸੀ, ਜੋ ਕਹਾਣੀ ਦੇ ਮਾਮਲੇ 'ਚ ਮੇਰੀ ਪਹਿਲੀ ਵੈੱਬ ਸੀਰੀਜ਼ ਤੋਂ ਹੱਟ ਕੇ ਹੋਵੇ।

ਮੈਂ ਇਸ ਸ਼ੋਅ ਦਾ ਕਾਨਸੈਪਟ ਸੁਣਿਆ, ਜਿਸ ਨੇ ਮੇਰੇ ਹੋਸ਼ ਉਡਾ ਦਿੱਤੇ ਸਨ! ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਅਤੇ ਵੱਖਰੀ ਪ੍ਰਕਾਰ ਦੀ ਭੂਮਿਕਾ ਨਿਭਾਉਣ ਦਾ ਸੁਪਨਾ ਹਰ ਅਦਾਕਾਰ ਦੇਖਦਾ ਹੈ। ਤੁਸੀਂ ਏਕਤਾ ਨਾਲ ਯਕੀਨਨ ਕੁਝ ਸ਼ੈਲੀਆਂ ਦੀ ਪਛਾਣ ਕਰ ਸਕਦੇ ਹੋ ਪਰ ਆਲਟ ਬਾਲਾਜੀ ਨਾਲ ਉਹ ਹਰ ਸਟੀਰੀਓਟਾਈਪ ਨੂੰ ਤੋੜ ਦੇਣਾ ਚਾਹੁੰਦੀ ਹੈ, ਜੋ ਕਦੇ ਆਸਤਿਤਵ 'ਚ ਸਨ।'' ਉਨ੍ਹਾਂ ਨੇ ਅੱਗੇ ਕਿਹਾ, ''ਇਸ ਦੀ ਕਹਾਣੀ ਇੰਨੀ ਸ਼ਕਤੀਸ਼ਾਲੀ ਹੈ ਅਤੇ ਇਕ ਟਾਪ ਅਨੁਭਵੀ ਅਪਰਾਧਿਕ ਵਕੀਲ ਕਾਰਲ ਖਾਂਡਲਵਾਲਾ ਦੀ ਭੂਮਿਕਾ ਭਲਾ ਕੌਣ ਨਿਭਾਉਣਾ ਨਹੀਂ ਚਾਹਵੇਗਾ? ਇਹ ਇਕ ਦਿਲਚਸਪ ਭੂਮਿਕਾ ਹੈ ਅਤੇ ਮੈਂ ਇਸ ਕਿਰਦਾਰ ਨਾਲ ਨਿਆਂ ਕਰਨ ਲਈ ਪਹਿਲਾਂ ਤੋਂ ਤਿਆਰੀ ਕਰਨੀ ਅਤੇ ਬਹੁਤ ਕੁਝ ਪੜ੍ਹਣਾ ਸ਼ੁਰੂ ਕਰ ਦਿੱਤਾ ਹੈ।

ਇਸ ਸ਼ੋਅ ਨੂੰ ਨਿਰਦੇਸ਼ਤ ਕਰਨ ਵਾਲੇ ਸ਼ਸ਼ਾਂਕ ਨਾਲ ਕੰਮ ਕਰਨ ਲਈ ਉਤਸੁਕ ਹਾਂ।'' 6 ਦਹਾਕਿਆਂ ਦੇ ਬਾਵਜੁਦ ਜਾਂਚ ਦੀ ਕਹਾਣੀ, ਜੋ ਬੇਵਫਾਈ, ਖੂਨੀ ਕਤਲ ਅਤੇ ਦੇਸ਼ਭਗਤੀ ਦੇ ਆਲੇ-ਦੁਆਲੇ ਘੁੰਮਦੀ ਹੈ ਤੇ ਹਾਲੇ ਵੀ ਲੋਕਾਂ ਦਾ ਧਿਆਨ ਆਕਰਸ਼ਿਤ ਕਰਦੀ ਹੈ। ਇਹ 10 ਐਪੀਸੋਡ ਕੋਰਟਰੂਮ ਨਾਟਕ ਜਨਤਕ ਰਿਕਾਰਡ, ਉਸ ਸਮੇਂ ਦੇ ਸਮਾਚਾਰ ਪੱਤਕ ਲੇਖ, ਉਨ੍ਹਾਂ ਲੋਕਾਂ ਦੇ ਇੰਟਰਵਿਊ 'ਤੇ ਆਧਾਰਿਤ ਹੋਵੇਗੀ, ਜਿਨ੍ਹਾਂ ਨੂੰ ਇਸ ਮਾਮਲੇ 'ਚ ਗਿਆਨ ਹੈ ਜਦਕਿ ਮੁਕੱਦਮੇ ਦਾ ਨਤੀਜਾ ਹੁਣ ਇਕ ਜਾਣਿਆ-ਪਛਾਣਿਆ ਤੱਥ ਹੈ ਪਰ ਇਹ ਇਸ ਮਾਮਲੇ ਦਾ ਖੁਲਾਸਾ ਹੀ ਹੈ, ਜੋ ਅੱਜ ਵੀ ਦੇਸ਼ ਲਈ ਇੰਟਰਨੈੱਟ ਦਾ ਵਿਸ਼ਾ ਬਣਿਆ ਹੋਇਆ ਹੈ। 'ਆਲਟ ਬਾਲਾਜੀ' ਦੀ ਵੈੱਬ ਸੀਰੀਜ਼ 'ਦਿ ਵਰਡਿਕਟ' 'ਚ ਥੀਏਟਰ ਦਿੱਗਜਾਂ ਦੀ ਟੋਲੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News