ਫੋਟੋਸ਼ੂਟ ਲਈ NUDE ਹੋਇਆ ਇਹ ਐਕਟਰ, ਕਾਫੀ ਸਮੇਂ ਬਾਅਦ ਆਇਆ ਲਾਈਮਲਾਈਟ 'ਚ
1/17/2018 5:47:50 PM
ਮੁੰਬਈ(ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਸਪਨਾ ਬਾਬੁਲ ਕਾ ਬਿਦਾਈ' 'ਚ 'ਆਲੇਖ' ਦਾ ਕਿਰਦਾਰ ਨਿਭਾਉਣ ਵਾਲੇ ਅੰਗਦ ਹਸੀਜਾ ਇਕ ਫੋਟੋਸ਼ੂਟ ਲਈ ਨਿਊਡ ਹੋ ਗਏ ਹਨ। ਅੰਗਦ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗਰਾਮ ਅਕਾਊਂਟ 'ਤੇ ਸੇਅਰ ਕੀਤੀਆਂ ਹਨ।
ਤਸਵੀਰਾਂ 'ਚ ਅੰਗਦ ਬੈੱਡਸ਼ੀਟ ਨਾਲ ਖੁਦ ਨੂੰ ਢੱਕਦੇ ਹੋਏ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਅੰਗਦ ਉਂਝ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ।
ਹੁਣ ਕੁਝ ਦਿਨਾਂ ਪਹਿਲਾਂ ਹੀ ਅੰਗਦ ਨੇ ਬਾਥਟਬ 'ਚ ਫੋਟੋ ਪੋਸਟ ਕਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਅੰਗਦ ਨੂੰ ਇਸ ਤੋਂ ਪਹਿਲਾਂ 'ਵਾਰਿਸ' 'ਚ 'ਚੰਦਰ' ਦਾ ਕਿਰਦਾਰ ਨਿਭਾਉਂਦੇ ਹੋਏ ਦੇਖਿਆ ਗਿਆ ਸੀ।
ਅੰਗਦ ਸਟਾਰ ਪਲੱਸ ਦੇ ਸੀਰੀਅਲ 'ਸਪਨਾ ਬਾਬੁਲ ਕਾ... ਬਿਦਾਈ' ਦੇ 'ਆਲੇਖ' ਨਾਲ ਮਸ਼ਹੂਰ ਹੋਏ ਹਨ। ਉਨ੍ਹਾਂ ਦਾ ਇਹ ਕਿਰਦਾਰ ਲੋਕਾਂ ਵਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ