ਬਰੈਡ ਪਿਟ ਨਾਲੋਂ ਵੱਖ ਹੋਣ ਤੋਂ ਬਾਅਦ ਐਂਜਲੀਨਾ ਦੀ ਜ਼ਿੰਦਗੀ ''ਚ ਆਇਆ ਇਹ ਨਵਾਂ ਸ਼ਖਸ!

4/22/2017 3:57:07 PM

ਲਾਂਸ ਏਂਜਲਸ— ਅਭਿਨੇਤਾ ਬਰੈਡ ਪਿਟ ਤੋਂ ਤਲਾਕ ਅਤੇ ਬੱਚਿਆਂ ਨੂੰ ਆਪਣੇ ਕੋਲ ਰੱਖਣ ਦੀ ਕਾਨੂੰਨੀ ਲੜਾਈ ਲੜ ਰਹੀ ਹਾਲੀਵੁੱਡ ਅਭਿਨੇਤਰੀ ਐਂਜਲੀਨਾ ਜੋਲੀ ਦੇ ਇੱਕ ਬ੍ਰਿਟਿਸ਼ ਬਿਜ਼ਨੈੱਸਮੈਨ ਨਾ ਡੇਟ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਇੱਕ-ਦੂਜੇ ਦਾ ਸਾਥ ਖੂਬ ਪਸੰਦ ਆ ਰਿਹਾ ਹੈ।
ਸੂਤਰਾਂ ਮੁਤਾਬਕ, ਬਰੈਡ ਪਿਟ ਤੋਂ ਵੱਖ ਹੋਣਾ ਐਂਜਲੀਨਾ ਲਈ ਬਹੁਤ ਔਖਾ ਸੀ ਪਰ ਉਹ ਇੱਕ ਨਵੇਂ ਵਿਅਕਤੀ ਨੂੰ ਡੇਟ ਕਰ ਰਹੀ ਹੈ। ਐਂਜਨੀਲਾ ਦੇ ਜੀਵਨ ''ਚ ਆਇਆ ਇਹ ਨਵਾਂ ਵਿਅਕਤੀ ਇੱਕ ਬ੍ਰਿਟਿਸ਼ ਬਿਜ਼ਨੈੱਸਮੈਨ ਹੈ, ਜਿਸ ਦੇ ਰਾਜਨੀਤੀਕ ਪੱਧਰ ''ਤੇ ਵੀ ਸੰਬੰਧ ਹੈ। ਦੋਵਾਂ ਦੀ ਮਾਲਿਬੁ ''ਚ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ, ਜਿਥੇ ਬਰੈਡ ਪਿਟ ਤੋਂ ਵੱਖ ਹੋਣ ਤੋਂ ਬਾਅਦ ਐਂਜਲੀਨਾ ਅਕਸਰ ਰੁਕਦੀ ਹੈ। ਐਂਜਨੀਲਾ ਦੀ ਜ਼ਿੰਦਗੀ ''ਚ ਆਇਆ ਇਹ ਨਵਾਂ ਵਿਅਕਤੀ ਇੱਤ ਕਾਰੋਬਾਰੀ ਦੱਸਿਆ ਜਾ ਰਿਹਾ ਹੈ, ਜਿਸ ਨਾਲ ਉਸ ਦੀ ਮੁਲਾਕਾਤ ਪਿਛਲੇ ਸਾਲ ਲੰਡਨ ''ਚ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News