ਅੰਗਰੇਜ਼ ਅਲੀ ਦਾ ਸਿੰਗਲ ਟਰੈਕ ''ਹੀਰ'' ਜਲਦ ਹੋਵੇਗਾ ਰਿਲੀਜ਼

Saturday, May 13, 2017 9:09 AM
ਅੰਗਰੇਜ਼ ਅਲੀ ਦਾ ਸਿੰਗਲ ਟਰੈਕ ''ਹੀਰ'' ਜਲਦ ਹੋਵੇਗਾ ਰਿਲੀਜ਼
ਜਲੰਧਰ— ''ਤੇਰੇ ਬਿਨਾਂ'', ''ਕਬੱਡੀ'', ''ਹੌਸਲੇ'' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ ''ਚ ਆਏ ਗਾਇਕ ਅੰਗਰੇਜ਼ ਅਲੀ ਦਾ ਸਿੰਗਲ ਟਰੈਕ ''ਹੀਰ'' ਜਲਦ ਹੀ ਵ੍ਹਾਈਟ ਹਿੱਲ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੁਲਵੰਤ ਸੇਖੋਂ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਅਮਨ ਹੇਅਰ ਵਲੋਂ ਇੰਗਲੈਂਡ ਵਿਖੇ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਦਿਲਜੀਤ ਧੂਰਕੋਟੀਆ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਦੀਪਕ ਸ਼ਰਮਾ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ''ਤੇ ਵੀ ਚਲਾਇਆ ਜਾਵੇਗਾ।