ਅਨਮੋਲ ਗਗਨ ਮਾਨ ਨੇ ਭਗਵੰਤ ਮਾਨ ਨੂੰ ਪਾਈਆਂ ਲਾਹਣਤਾਂ (ਵੀਡੀਓ)

Thursday, June 13, 2019 10:35 AM

ਜਲੰਧਰ(ਬਿਊਰੋ)— ਫਤਿਹਵੀਰ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ 'ਤੇ ਗੁੱਸਾ ਕੱਢਣ ਤੋਂ ਬਾਅਦ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਹੁਣ ਸੰਗਰੂਰ ਦੇ ਐੱਮ. ਪੀ. ਭਗਵੰਤ ਮਾਨ ਨੂੰ ਲੰਮੇਂ ਹੱਥੀਂ ਲਿਆ ਹੈ। ਅਨਮੋਲ ਗਗਨ ਮਾਨ ਨੇ ਇਕ ਪੋਸਟ ਪਾ ਕੇ ਲਿਖਿਆ ਕਿ ਭਗਵੰਤ ਮਾਨ ਨੇ ਮੌਕੇ ਵਾਲੀ ਥਾਂ ਜਾ ਕੇ ਸਿਰਫ ਹਾਜ਼ਰੀ ਲਗਵਾਈ, ਜਦੋਂ ਕਿ ਉਸ ਨੂੰ ਉੱਥੇ ਰਹਿਣਾ ਚਾਹੀਦਾ ਸੀ। ਅਨਮੋਲ ਨੇ ਭਗਵੰਤ ਮਾਨ ਤੋਂ ਜਵਾਬ ਮੰਗਿਆ ਹੈ ਕਿ ਉਹ ਕਿੱਥੇ ਗਾਇਬ ਸੀ ਜਦੋਂ ਉਸ ਬੱਚੇ ਦੀ ਜਾਨ ਲਈ ਗਈ।

 

 
 
 
 
 
 
 
 
 
 
 
 
 
 

Mainu Ghato ghat Bhagwant Maan Veer lai 1000 to vad inbox aya Te hzara e Comment . Kyoki Sanu Tuhade vicho Ik Sacha admi vakhai de reha c . Tusi Othe rehna c , Sirf ik din ja ke hazri nai lvoni c othe ,tuhada area c Govt te zor pauna c . Bhaji votan To phela tusi bot Dil Jitya Lokan Vich vichar ke , Hun jdo tuhadi lod c Sab nu Tuhanu power ditti gai Kyo Gaib ho ge tusi . Sab Lok tuhade kolo Jwab Mang Rhe . Main Tuhade Hak Ch post pai c Dso Ki jwab daiae . We Need Answer Tusi Kithe c Jdo Os Bache Di Jaan Le lai gai ? Kede te yakeen kariye dso ?

A post shared by Anmol Gagan Maan (@anmolgaganmaanofficial) on Jun 12, 2019 at 1:10am PDT

ਇੱਥੇ ਦੱਸ ਦੇਈਏ ਕਿ ਅਨਮੋਲ ਨੇ ਫਤਿਹਵੀਰ ਦੀ ਮੌਤ ਤੋਂ ਬਾਅਦ ਮੋਦੀ ਤੇ ਕੈਪਟਨ ਸਰਕਾਰ ਨੂੰ ਲਾਹਣਤਾਂ ਪਾਈਆਂ ਸਨ ਪਰ ਉਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਮੈਸੇਜ ਕਰਕੇ ਭਗਵੰਤ ਮਾਨ ਬਾਰੇ ਸਵਾਲ ਪੁੱਛੇ। ਫਤਿਹਵੀਰ ਦੇ ਮਾਮਲੇ ਵਿਚ ਲੀਡਰਾਂ ਤੇ ਪ੍ਰਸ਼ਾਸਨ ਦਾ ਜੋ ਰਵੱਈਆ ਸੀ ਉਹ ਜੱਗ ਜ਼ਾਹਰ ਹੈ। ਅਜਿਹੇ ਵਿਚ ਜਨਤਾ ਹਰ ਲੀਡਰ ਤੋਂ ਜਵਾਬ ਚਾਹੁੰਦੀ ਹੈ। ਲੋਕ ਪੁੱਛਣਾ ਚਾਹੁੰਦੇ ਨੇ ਕਿ ਆਖਰ ਉਹ ਕਿਸ 'ਤੇ ਭਰੋਸਾ ਕਰਨ।

 


About The Author

manju bala

manju bala is content editor at Punjab Kesari