ਮਸ਼ਹੂਰ ਗਾਇਕਾ ਅਨਮੋਲ ਗਗਨ ਨੇ ਗਾਇਆ ਸੱਭਿਅਕ ਗੀਤ, ਵੀਡੀਓ ਕੀਤੀ ਇੰਸਟਾ ''ਤੇ ਸ਼ੇਅਰ
7/17/2017 3:06:53 PM
ਜਲੰਧਰ— ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਸੁਰੀਲੀ ਆਵਾਜ਼ ਦੀ ਮੱਲਿਕਾ ਅਨਮੋਲ ਗਗਨ ਮਾਨ ਨੇ ਬਹੁਤ ਘੱਟ ਸਮੇਂ ਵਿੱਚ ਦਰਸ਼ਕਾਂ ਵਿਚਕਾਰ ਆਪਣੀ ਪਛਾਣ ਬਣਾ ਲਈ ਹੈ। ਉਸ ਨੇ ਹਮੇਸ਼ਾਂ ਸੱਭਿਅਕ ਦਾਇਰੇ ਵਿੱਚ ਰਹਿ ਕੇ ਹੀ ਗਾਉਣ ਦਾ ਪ੍ਰਣ ਨਿਭਾਇਆ ਹੈ। ਉਸ ਦੇ ਗਾਏ 'ਸੋਹਣੀ', 'ਕੌਰ', 'ਸ਼ੌਕੀਨ ਜੱਟ', 'ਪਤੰਦਰ' ਵਰਗੇ ਗੀਤ ਲੋਕਾਂ ਦੀ ਜ਼ੁਬਾਨ 'ਤੇ ਹਨ। ਅਨਮੋਲ ਮਾਨ ਦੇ ਗਾਏ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ। ਉਸ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਰੰਗ ਵੀ ਬਿਖੇਰਦੇ ਹਨ।
ਜਾਣਕਾਰੀ ਮੁਤਾਬਕ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਪੋਸਟ ਕਰਦੀ ਹੀ ਰਹਿੰਦੀ ਹੈ। ਬੀਤੇ ਦਿਨ ਹੀ ਆਪਣੇ ਇੰਸਟਾਗਰਾਮ 'ਤੇ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਇਕ ਲਾਈਵ ਸ਼ੋਅ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਸ਼ੋਅ 'ਚ ਵੀ ਉਹ ਸੱਭਿਆਚਾਰਕ ਪਹਿਰਾਵੇ ਦੇ ਨਾਲ-ਨਾਲ ਸੱਭਿਆਚਾਰਕ ਗੀਤ ਗਾਉਂਦੀ ਨਜ਼ਰ ਆ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ