ਕਿਤਾਬਾਂ ਪੜ੍ਹਨ ਦੀ ਬੇਹੱਦ ਸ਼ੌਕੀਨ ਹੈ ਅਨਮੋਲ ਗਗਨ ਮਾਨ

5/20/2017 8:28:12 PM

ਜਲੰਧਰ— ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਕਿਤਾਬਾਂ ਪੜ੍ਹਨ ਦੀ ਬੇਹੱਦ ਸ਼ੌਕੀਨ ਹੈ। ਉਸ ਨੇ ਕਿਹਾ ਕਿ ਜੇਕਰ ਉਹ ਗਾਇਕਾ ਨਾ ਹੁੰਦੀ ਤਾਂ ਇਕ ਵਧੀਆ ਸਾਇਕਾਲੋਜਿਸਟ ਹੋਣਾ ਸੀ। ਅਨਮੋਲ ਨੂੰ ਪਹਿਲਾਂ ਲੱਗਦਾ ਸੀ ਕਿ ਉਹ ਕਿਸੇ ਵੀ ਇਨਸਾਨ ਨੂੰ ਪੰਜ ਮਿੰਟਾਂ ''ਚ ਪਰਖ ਸਕਦੀ ਹੈ ਪਰ ਫਿਰ ਮਹਿਸੂਸ ਹੋਇਆ ਕਿ ਇਨਸਾਨ ਨੂੰ ਪੜ੍ਹਨਾ ਇੰਨਾ ਸੌਖਾ ਨਹੀਂ।
ਹਾਲਾਂਕਿ ਸਾਕਾਰਾਤਮਕ ਵਿਸ਼ੇ ਵਾਲੀਆਂ ਕਿਤਾਬਾਂ ਪੜ੍ਹਨ ਦੀ ਅਨਮੋਲ ਬੇਹੱਦ ਸ਼ੌਕੀਨ ਹੈ। ਜੇਕਰ ਉਸ ਨੂੰ ਕੋਈ ਸਾਕਾਰਾਤਮਕ ਵਿਚਾਰਾਂ ''ਤੇ ਲੈਕਚਰ ਦੇਣ ਲਈ ਆਖੇਗਾ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਉਸ ਕੰਮ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਅ ਸਕੇਗੀ ਤੇ ਜ਼ਿੰਦਗੀ ''ਚ ਇਹੀ ਸਾਕਾਰਾਤਮਕ ਸੋਚ ਉਸ ਨੂੰ ਅੱਗੇ ਵਧਣ ''ਚ ਮਦਦ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News