ਗਿੱਪੀ ਗਰੇਵਾਲ ਦੀ ਫਿਲਮ ਨਾਲ ਹੁਣ ਅਨਮੋਲ ਕਵਾਤਾਰਾ ਵੀ ਕਰਨਗੇ ਡੈਬਿਊ

8/2/2019 11:13:43 AM

ਜਲੰਧਰ (ਵੈੱਬ ਡੈਸਕ) — ਲੁਧਿਆਣਾ ਸ਼ਹਿਰ ਦੇ ਸਮਾਜ ਸੇਵੀ ਅਨਮੋਲ ਕਵਾਤਰਾ ਹੁਣ ਪਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ, ਅਨਮੋਲ ਕਵਾਤਰਾ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦੀ ਅਪਕਮਿੰਗ ਫਿਲਮ 'ਚ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਗੋਲਡਨ ਬ੍ਰਿਜ ਫਿਲਮਜ਼ ਐਂਡ ਐਂਟਰਟੇਨਮੈਂਟ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ ਸਟਾਰਰ ਇਸ ਫਿਲਮ ਦੀ ਸ਼ੂਟਿੰਗ ਅੱਜਕਲ ਚੰਡੀਗੜ੍ਹ 'ਚ ਚੱਲ ਰਹੀ ਹੈ। ਇਸ ਫਿਲਮ ਨੂੰ ਬੱਲੀ ਸਿੰਘ ਕੱਕੜ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਅਨਮੋਲ ਕਵਾਤਰਾ 2 ਪੰਜਾਬੀ ਗੀਤਾਂ 'ਚ ਵੀ ਨਜ਼ਰ ਆ ਚੁੱਕੇ ਹਨ। ਸਮਾਜ ਸੇਵਾ ਦੇ ਨਾਲ-ਨਾਲ ਅਨਮੋਲ ਕਵਾਤਰਾ ਆਪਣੀ ਫਿੱਟਨੈੱਸ ਕਾਰਨ ਵੀ ਕਾਫੀ ਮਸ਼ਹੂਰ ਹਨ।

ਦੱਸ ਦਈਏ ਕਿ ਇਸ ਫਿਲਮ ਰਾਹੀਂ ਸਿਰਫ ਅਨਮੋਲ ਕਵਾਤਰਾ ਹੀ ਨਹੀਂ ਸਗੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇਹਾ ਸ਼ਰਮਾ ਵੀ ਡੈਬਿਊ ਕਰਨ ਜਾ ਰਹੀ ਹੈ। ਇਹ ਫਿਲਮ ਦੋਵਾਂ ਸਿਤਾਰਿਆਂ ਦੀ ਕਿਮਸਤ ਖੋਲ੍ਹੇਗੀ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News