ਇਹ ਬਾਲੀਵੁੱਡ ਸੁੰਦਰੀ ਸੀ ਰਾਮਗੋਪਾਲ ਦੀ ਦੂਜੀ ਮਾਧੁਰੀ ਅਤੇ ਅੱਜ ਹੈ ਕਰੋੜਾਂ ਦੀ ਮਾਲਕਿਨ

Thursday, May 11, 2017 4:36 PM
ਮੁੰਬਈ— ਬਾਲੀਵੁੱਡ ਅਦਾਕਾਰਾ ਅੰਤਰਾਮਾਲੀ ਮਸ਼ਹੂਰ ਫੋਟੋਗ੍ਰਾਫਰ ਜਗਦੀਸ਼ ਮਾਲੀ ਦੀ ਬੇਟੀ ਹੈ। ਅੰਤਰਾ ਨੇ ਸ਼ੁਰੂ ''ਚ ਤੇਲਗੂ ਫਿਲਮਾਂ ''ਚ ਕੰਮ ਕੀਤਾ ਸੀ। ਕੁਝ ਫਿਲਮ ਤੋਂ ਬਾਅਦ ਉਸ ਨੇ ਬਾਲੀਵੁੱਡ ''ਚ ਐਂਟਰੀ ਕੀਤੀ, ਪਰ ਉਹ ਸਫਲ ਨਹੀਂ ਹੋ ਸਕੀ। ਸਾਲ 2010 ''ਚ ਅੰਤਰਾ ਆਖਿਰੀ ਫਿਲਮ ''ਐਂਡ ਵਨਸ ਅਗੇਨ'' ''ਚ ਨਜ਼ਰ ਆਈ ਸੀ।
ਫਿਲਮ ''ਮੇ ਮਾਧੁਰੀ ਦੀਕਸ਼ਿਤ ਬਣਨਾ ਚਾਹਤੀ ਹੂੰ'' ਨਾਲ ਮਸ਼ਹੂਰ ਹੋਈ ਅਦਾਕਾਰਾ ਅੰਤਰਾਮਾਲੀ ਲਾਈਮਲਾਈਟ ਦੀ ਦੁਨੀਆ ਤੋਂ ਦੂਰ ਹੋ ਗਈ। ਉਸ ਦਾ ਨਾਂ ਉਨ੍ਹਾਂ ਅਦਾਕਾਰਾਂ ''ਚ ਸ਼ਾਮਲ ਹੈ, ਜਿਸ ਦੀ ਇਕ ਵੀ ਫਿਲਮ ਹਿੱਟ ਨਹੀਂ ਹੋ ਸਕੀ। ਅੰਤਰਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1998 ''ਚ ਫਿਲਮ ''ਢੂੰਡਤੇ ਰਹਿ ਜਾਓਗੇ'' ਨਾਲ ਕੀਤੀ ਸੀ।
ਅੰਤਾਰਮਾਲੀ ਨੇ ਆਪਣੇ 12 ਸਾਲ ਦੇ ਕੈਰੀਅਰ ਸਿਰਫ 12 ਫਿਲਮਾਂ ''ਚ ਕੰਮ ਕੀਤਾ ਸੀ, ਜਿਨ੍ਹਾਂ ਤੋਂ ਇਕ ਵੀ ਹਿੱਟ ਨਹੀਂ ਹੋ ਸਕੀ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਅੰਤਰਾ ਦੇ ਹੱਥ ਸਫਲਤਾ ਨਹੀਂ ਲੱਗੀ ਤਾਂ ਉਸ ਨੇ 2009 ''ਚ ਜੀਕਯੂ ਮੈਗਜ਼ੀਨ ਦੇ ਸੰਪਾਦਕ ਚੇ ਕੁਰੀਅਨ ਨਾਲ ਵਿਆਹ ਕਰ ਲਿਆ ਸੀ। ਅੰਤਰਾ ਬਹੁਤ ਉਤਸ਼ਾਹੀ ਸੁਭਾਅ ਦੀ ਸੀ। ਇਸ ਲਈ ਉਸ ਨੇ ਵਿਆਹ ਕਰੋੜਪਤੀ ਲੜਕੇ ਨਾਲ ਕੀਤਾ। ਕਰੋੜਪਤੀ ਪ੍ਰੇਮੀ ਨਾਲ ਵਿਆਹ ਕਰਨ ਵਾਲੀ ਅੰਤਰਾ ਦੇ ਪਿਤਾ ਜਗਦੀਸ਼ ਇਕ ਵਾਰ ਅੰਧੇਰੀ ਗੱਲੀਆਂ ''ਚ ਭਟਕਦੇ ਹੋਏ ਮਿਲੇ ਸਨ। ਮਿੰਕ ਬਰਾੜ ਨਾਲ ਉਨ੍ਹਾਂ ਨੂੰ ਅਰਧਨਗਨ ਹਾਲਾਤ ''ਚ ਪਾਇਆ ਸੀ। ਪਹਿਲਾ ਤਾਂ ਮਿੰਕ ਨੇ ਵੀ ਉਨ੍ਹਾਂ ਨੂੰ ਭਿਖਾਰੀ ਸਮਝ ਕੇ ਕੰਬਲ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਠੀਕ ਤਰ੍ਹਾਂ ਸ਼ਕਲ ਦੇਖਣ ''ਤੇ ਉਹ ਉਸ ਨੂੰ ਪਛਾਣ ਗਈ ਅਤੇ ਹੈਰਾਨ ਰਹਿ ਗਈ।
ਮਿੰਕ ਨੇ ਜਗਦੀਸ਼ ਦੀ ਹਾਲਤ ਬਾਰੇ ''ਚ ਸਲਮਾਨ ਨੂੰ ਦੱਸਿਆ। ਸਲਮਾਨ ਨੇ ਲੋਕਾਂ ਨੂੰ ਭੇਜ ਕੇ ਜਗਦੀਸ਼ ਨੂੰ ਹਸਪਤਾਲ ''ਚ ਭਰਤੀ ਕਰਵਾਇਆ। ਇਹ ਸਭ ਹੋਣ ਤੋਂ ਬਾਅਦ ਅੰਤਰਾ ਮਾਲੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪਿਤਾ ਸ਼ਰਾਬ ਪੀਣ ਦੇ ਆਦੀ ਹਨ। ਜਦੋਂ ਉਹ ਦਵਾਈ ਲੈਣਾ ਭੁੱਲ ਜਾਂਦੇ ਹਨ ਤਾਂ ਘਰ ਤੋਂ ਬਾਹਰ ਨਿਕਲ ਜਾਂਦੇ ਹਨ। ਇਹ ਕੋਈ ਪਬਲੀਸਿਟੀ ਸਟੰਟ ਨਹੀਂ ਹੈ। ਹੁਣ ਅੰਤਰਾ ਖੁਦ ਇਕ ਬੇਟੀ ਦੀ ਮਾਂ ਹੈ ਅਤੇ ਲੋ-ਪ੍ਰੋਫਾਇਲ ਜ਼ਿੰਦਗੀ ਬਤੀਤ ਕਰ ਰਹੀ ਹੈ।