''BB 12'' ਦੇ ਸ਼ੋਅ ਦਾ ਸਭ ਤੋਂ ਵੱਡਾ ਹੈਰਾਨੀਜਨਕ ਖੁਲਾਸਾ, 37 ਸਾਲ ਛੋਟੀ ਹਸੀਨਾ ਨੂੰ ਡੇਟ ਕਰ ਰਹੇ ਹਨ ਅਨੂਪ ਜਲੋਟਾ

9/17/2018 10:39:52 AM

ਨਵੀਂ ਦਿੱਲੀ (ਬਿਊਰੋ)— ਇੰਡੀਆ ਦੇ ਸਭ ਤੋਂ ਵਿਵਾਦਿਤ ਸ਼ੋਅ 'ਬਿੱਗ ਬੌਸ 12' ਦੀ ਸ਼ੁਰੂਆਤ ਹੋ ਚੁੱਕੀ ਹੈ। ਸਲਮਾਨ ਖਾਨ ਨੇ ਧਮਾਕੇਦਾਰ ਅੰਦਾਜ਼ 'ਚ ਇਸ ਬਲਾਕਬਸਟਰ ਐਪੀਸੋਡ ਦੀ ਸ਼ੁਰੂਆਤ ਕੀਤੀ। ਸੀਜ਼ਨ-12 ਪੂਰੀ ਤਰ੍ਹਾਂ ਜੋੜੀਆਂ 'ਤੇ ਆਧਾਰਿਤ ਹੈ।

PunjabKesari

ਸੈਲੇਬਸ ਤੋਂ ਲੈ ਕੇ ਆਮ ਜਨਤਾ ਆਪਣੀਆਂ ਜੋੜੀਆਂ ਨਾਲ ਸ਼ੋਅ ਦਾ ਹਿੱਸਾ ਬਣੇ ਪਰ ਸਭ ਤੋਂ ਦਿਲਚਸਪ ਜੋੜੀ ਭਜਨ ਸਮਰਾਟ ਅਨੂਪ ਜਲੋਟਾ ਅਤੇ ਜਸਲੀਨ ਮਥਾਰੂ ਦੀ ਹੈ। ਕਹਿਣ ਨੂੰ ਤਾਂ ਇਨ੍ਹਾਂ ਨੇ ਬਤੌਰ ਗੁਰੂ-ਚੇਲੇ ਦੇ ਤੌਰ 'ਤੇ ਐਂਟਰੀ ਕੀਤੀ ਹੈ ਪਰ ਅਸਲ 'ਚ ਇਨ੍ਹਾਂ ਦਾ ਰਿਲੇਸ਼ਨਸ਼ਿਪ ਪਿਛਲੇ ਸਾਢੇ ਤਿੰਨ ਸਾਲ ਤੋਂ ਚੱਲ ਰਿਹਾ ਹੈ।

PunjabKesari

ਅਨੂਪ ਜਲੋਟਾ 65 ਸਾਲ ਦੇ ਹਨ, ਜਦਕਿ ਜਸਲੀਨ ਦੀ ਉਮਰ 28 ਸਾਲ ਹੈ। ਦੋਵਾਂ ਦੀ ਉਮਰ 'ਚ 37 ਸਾਲ ਦਾ ਅੰਤਰ ਹੈ। ਉਮਰ 'ਚ ਇੰਨਾ ਅੰਤਰ ਹੋਣ ਦੇ ਬਾਵਜੂਦ ਦੋਹਾਂ ਨੇ ਬਿੱਗ ਬੌਸ 'ਚ ਆ ਕੇ ਆਪਣੇ ਰਿਲੇਸ਼ਨਸ਼ਿਪ ਦਾ ਖੁਲਾਸਾ ਕੀਤਾ ਹੈ।

PunjabKesari

'ਬਿੱਗ ਬੌਸ' 'ਚ ਅਨੂਪ ਅਤੇ ਜਸਲੀਨ ਨੇ ਖੁਲਾਸਾ ਕਰਦਿਆਂ ਕਿਹਾ ਕਿ ਦੋਵਾਂ ਨੇ ਕਈ ਸਾਲਾਂ ਤੱਕ ਆਪਣਾ ਰਿਸ਼ਤਾ ਦੁਨੀਆ ਤੋਂ ਲੁਕਾ ਕੇ ਰੱਖਿਆ। ਦੋਵੇਂ ਲੁੱਕ-ਲੁੱਕ ਕੇ ਮਿਲਦੇ ਹੁੰਦੇ ਸਨ। ਇੰਨਾ ਸਮਾਂ ਇਕੱਠੇ ਰਹਿਣ ਤੋਂ ਬਾਅਦ ਹੁਣ ਦੋਵੇਂ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਗੱਲ ਕਰਨ ਲਈ ਤਿਆਰ ਹਨ।

PunjabKesari

ਦੱਸ ਦੇਈਏ ਕਿ ਅਨੂਪ ਪਿਛਲੇ ਕਈ ਸਾਲਾਂ ਤੋਂ ਗਜ਼ਲ ਅਤੇ ਭਜਨ ਗਾਇਕੀ ਕਰਕੇ ਮਸ਼ਹੂਰ ਹੋਏ। ਉਨ੍ਹਾਂ ਨੇ ਤਿੰਨ ਵਿਆਹ ਕੀਤੇ ਪਰ ਜਲਦ ਹੀ ਤਲਾਕ ਵੀ ਹੋ ਗਏ।

PunjabKesari

ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜਸਲੀਨ ਨਾਲ ਉਨ੍ਹਾਂ ਦਾ ਇਕ ਰਿਸ਼ਤਾ ਵਿਆਹ ਤੱਕ ਪਹੁੰਚ ਪਾਉਂਦਾ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News