37 ਸਾਲ ਛੋਟੀ ਗਰਲਫਰੈਂਡ ਨੂੰ ਲੈ ਕੇ ਟਵਿਟਰ 'ਤੇ ਇੰਝ ਉਡਾਇਆ ਗਿਆ ਅਨੂਪ ਜਲੋਟਾ ਦਾ ਮਜ਼ਾਕ

9/17/2018 7:20:07 PM

ਮੁੰਬਈ (ਮੁੰਬਈ)— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 12' ਸੀਜ਼ਨ ਦਾ ਆਗਾਜ਼ ਹੋ ਚੁੱਕਾ ਹੈ। ਸਾਢੇ ਤਿੰਨ ਮਹੀਨੇ ਤੱਕ ਚੱਲਣ ਵਾਲੇ ਇਸ ਸ਼ੋਅ ਦੀ ਸ਼ੁਰੂਆਤ ਐਤਵਾਰ ਨੂੰ ਸਲਮਾਨ ਖਾਨ ਨੇ 'ਜੀਨੇ ਕੇ ਹੈ ਚਾਰ ਦਿਨ' ਸਮੇਤ ਦੂਜੇ ਗੀਤਾਂ 'ਤੇ ਪਰਫਾਰਮ ਕਰਕੇ ਕੀਤਾ। ਬਿੱਗ ਬੌਸ ਦੇ ਘਰ 'ਚ ਵਾਰੀ-ਵਾਰੀ ਨਾਲ ਸਭ ਮੁਕਾਬਲੇਬਾਜ਼ਾਂ ਦੀ ਐਂਟਰੀ ਹੋਈ ਪਰ ਸ਼ੋਅ 'ਚ ਹੰਗਾਮਾ ਉਦੋਂ ਹੋਇਆ ਜਦੋਂ 65 ਸਾਲ ਦੇ ਭਜਨ ਗਾਇਕ ਅਨੂਪ ਜਲੋਟਾ ਨੇ ਆਪਣੀ ਜੋੜੀਦਾਰ ਜਸਲੀਨ ਮਥਾਰੂ ਨਾਲ ਬਿੱਗ ਬੌਸ ਦੇ ਘਰ 'ਚ ਐਂਟਰੀ ਕੀਤੀ। 28 ਸਾਲ ਦੀ ਜਸਲੀਨ, ਅਨੂਪ ਨਾਲੋਂ 37 ਸਾਲ ਛੋਟੀ ਹੈ। ਦੋਵੇਂ ਫਿਲਹਾਲ ਰਿਲੇਸ਼ਨਸ਼ਿੱਪ 'ਚ ਹਨ। ਇਸ ਗੱਲ ਦਾ ਖੁਲਾਸਾ ਅਨੂਪ ਜਲੋਟਾ ਨੇ ਸ਼ੋਅ 'ਚ ਸਲਮਾਨ ਦੇ ਸਾਹਮਣੇ ਕੀਤਾ।

ਟਵਿਟਰ 'ਤੇ ਲੋਕਾਂ ਵਲੋਂ ਕੀਤਾ ਗਿਆ ਟਰੋਲ
ਸ਼ੋਅ ਦੌਰਾਨ ਅਨੂਪ ਅਤੇ ਜਸਲੀਨ ਨੇ ਖੁਲਾਸਾ ਕੀਤਾ ਕਿ ਦੋਹਾਂ ਨੇ ਕਈ ਸਾਲਾਂ ਤੱਕ ਆਪਣਾ ਰਿਸ਼ਤਾ ਲੁਕਾ ਕੇ ਰੱਖਿਆ। ਦੋਵੇਂ ਚੋਰੀ-ਛਿਪੇ ਮਿਲਦੇ ਸਨ ਪਰ ਇੰਨਾ ਸਮਾਂ ਇਕੱਠੇ ਰਹਿਣ ਤੋਂ ਬਾਅਦ ਹੁਣ ਦੋਵੇਂ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਹਨ। 'ਬਿੱਗ ਬੌਸ' 'ਚ ਆਪਣੀ ਗਰਲਫਰੈਂਡ ਨਾਲ ਐਂਟਰੀ ਲੈਣ ਵਾਲੇ ਅਨੂਪ ਜਲੋਟਾ ਦੀ ਇਹ ਗੱਲ ਕਈ ਲੋਕਾਂ ਨੂੰ ਪਸੰਦ ਨਹੀਂ ਆਈ ਅਤੇ ਦੇਖਦੇ ਹੀ ਦੇਖਦੇ ਉਹ ਟਰੋਲ ਹੋਣ ਲੱਗ ਪਏ।

PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News