ਨਮ ਅੱਖਾਂ ਨਾਲ ਅਨੂਪ ਜਲੋਟਾ ਨੇ ਦਿੱਤੀ ਮਾਂ ਨੂੰ ਅੰਤਿਮ ਵਿਦਾਈ, ਪਹੁੰਚੇ ਇਹ ਸਿਤਾਰੇ

Monday, July 22, 2019 11:15 AM

ਮੁੰਬਈ (ਬਿਊਰੋ) — ਭਜਨ ਸਮਰਾਟ ਅਨੂਪ ਜਲੋਟਾ ਦੀ ਮਾਂ ਕਮਲਾ ਜਲੋਟਾ ਦਾ 19 ਜੁਲਾਈ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 85 ਸਾਲ ਦੀ ਸੀ। ਖਬਰਾਂ ਦੀ ਮੰਨੀਏ ਤਾਂ ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਨੂੰ ਮੁੰਬਈ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ। 21 ਜੁਲਾਈ ਨੂੰ ਯਾਨੀ ਕਿ ਐਤਵਾਰ ਨੂੰ ਅਨੂਪ ਜਲੋਟਾ ਦੀ ਮਾਂ ਦਾ ਅੰਤਿਮ ਸੰਸਕਾਰ ਹੋਇਆ।

PunjabKesari

ਇਸ ਦੌਰਾਨ ਅਨੂਪ ਜਲੋਟਾ ਦੀਆਂ ਅੱਖਾਂ 'ਚ ਹੰਜੂ ਸਨ। ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਨੂਪ ਜਲੋਟਾ ਨੇ ਚਿੱਟੇ ਰੰਗ ਦੀ ਧੋਤੀ ਪਾਈ ਹੋਈ ਹੈ। ਇਸ ਦੌਰਾਨ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਨਜ਼ਰ ਆਈਆਂ। ਵਿੰਦੂ ਦਾਰਾ ਸਿੰਘ ਤੇ ਪੰਕਜ ਉਧਾਸ ਵੀ ਪਹੁੰਚੇ ਸਨ। ਅਨੂਪ ਜਲੋਟਾ ਦੀ ਰਿਸ਼ੀ ਕਪੂਰ ਨਾਲ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ।
PunjabKesari
ਅਨੂਪ ਜਲੋਟਾ ਤੋਂ ਮਾਂ ਨੇ ਪੁੱਛਿਆ ਸੀ ਇਹ ਸਵਾਲ
'ਬਿੱਗ ਬੌਸ 12' ਤੋਂ ਬਾਹਰ ਹੋਣ ਤੋਂ ਬਾਅਦ ਅਨੂਪ ਜਲੋਟਾ ਸਭ ਤੋਂ ਪਹਿਲੇ ਆਪਣੀ ਮਾਂ ਨਾਲ ਮਿਲਣ ਗਏ ਸਨ। ਇਸ ਬਾਰੇ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਸੀ ਕਿ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਮਿਲਣ ਗਿਆ ਸੀ। ਉਨ੍ਹਾਂ ਨੇ ਮੈਨੂੰ ਸਭ ਤੋਂ ਪਹਿਲਾਂ ਇਹੀ ਪੁੱਛਿਆ ਕਿ ਜਸਲੀਨ ਕੌਣ ਹੈ। ਇਸ 'ਤੇ ਮੈਂ ਜਵਾਬ ਦਿੱਤਾ ਕਿ ਉਹ ਇਕ ਭੂਤ ਹੈ ਅਤੇ ਅਜਿਹਾ ਕੁਝ ਵੀ ਨਹੀਂ ਹੈ। 
PunjabKesari
ਜਸਲੀਨ ਨੂੰ ਲੈ ਕੇ ਰਹਿ ਚੁੱਕੇ ਸੁਰਖੀਆਂ 'ਚ ਅਨੂਪ ਜਲੋਟਾ
ਦੱਸ ਦਈਏ ਕਿ ਅਨੂਪ ਜਲੋਟਾ 'ਬਿੱਗ ਬੌਸ 12' ਦੀ ਹੀ ਮੈਂਬਰ ਜਸਲੀਨ ਮਥਾਰੂ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਕਾਫੀ ਚਰਚਾ 'ਚ ਆ ਗਏ ਸਨ। ਨੈਨੀਤਾਲ, ਉੱਤਰਾਖੰਡ ਦੇ ਰਹਿਣਵਾਲੇ ਅਨੂਪ ਜਲੋਟਾ ਨੂੰ ਉਨ੍ਹਾਂ ਦੇ ਭਜਨਾਂ ਕਾਰਨ ਕਾਫੀ ਜਾਣਿਆ ਜਾਂਦਾ ਹੈ ਪਰ 'ਬਿੱਗ ਬੌਸ 12' 'ਚ ਆਉਣ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਯਤਾ ਹੋਰ ਵੀ ਵਧ ਗਈ ਸੀ।

PunjabKesari

ਖਾਸ ਕਰਕੇ ਜਸਲੀਨ ਮਥਾਰੂ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਅਨੂਪ ਜਲੋਟਾ ਆਏ ਦਿਨ ਸੁਰਖੀਆਂ 'ਚ ਛਾਈ ਰਹਿੰਦੇ ਸਨ। ਹਾਲ ਹੀ 'ਚ ਅਨੂਪ ਜਲੋਟਾ ਬਾਲੀਵੁੱਡ ਦੇ ਦਿੱਗਜ਼ ਸਟਾਰ ਰਿਸ਼ੀ ਕਪੂਰ ਨੂੰ ਮਿਲਣ ਨਿਊਯਾਰਕ ਵੀ ਗਏ ਸਨ।

PunjabKesari


Edited By

Sunita

Sunita is news editor at Jagbani

Read More