ਅਨੁਪਮ ਖੇਰ ਤੋਂ ਬਾਅਦ CID ਮੇਕਰ ਬ੍ਰਿਜੇਂਦਰ ਪਾਲ ਸਿੰਘ ਨੂੰ ਬਣੇ FTII ਦੇ ਪ੍ਰਧਾਨ

12/14/2018 4:54:14 PM

ਨਵੀਂ ਦਿੱਲੀ (ਬਿਊਰੋ) : ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਵੀਰਵਾਰ ਨੂੰ ਪ੍ਰੋਡਿਊਸਰ ਤੇ ਡਾਇਰੈਕਟਰ ਬ੍ਰਿਜੇਂਦਰ ਪਾਲ ਸਿੰਘ ਨੂੰ ਚੇਅਰਮੈਨ ਤੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦਾ ਚੇਅਰਮੈਨ ਤੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਬ੍ਰਿਜੇਂਦਰ ਪਾਲ ਸਿੰਘ ਨੇ ਮਸ਼ਹੂਰ ਸ਼ੋਅ 'ਸੀ. ਆਈ. ਡੀ' ਨੂੰ ਪ੍ਰੋਡਿਊਸ ਤੇ ਡਾਇਰੈਕਟ ਕੀਤਾ ਹੈ। ਅਨੁਪਮ ਖੇਰ ਨੇ ਅਕਤੂਬਰ 'ਚ 'ਐੱਫ. ਟੀ. ਆਈ. ਆਈ' ਦੇ ਚੇਅਰਮੈਨ ਦਾ ਆਹੁਦਾ ਛੱਡ ਦਿੱਤਾ ਸੀ।

 

ਦੱਸ ਦੇਈਏ ਕਿ 'ਐੱਫ. ਟੀ. ਆਈ. ਆਈ' ਨੇ ਬਿਆਨ ਜਾਰੀ ਕਰਕੇ ਕਿਹਾ, ''ਸਿੰਘ ਦਾ ਕਾਰਜਕਾਲ, ਜੋ ਅਨੁਪਮ ਖੇਰ ਦੀ ਜਗ੍ਹਾ ਲੈ ਰਹੇ ਹਨ, 3 ਮਾਰਚ 2017 ਤੋਂ ਸ਼ੁਰੂ ਹੋਏ ਤਿੰਨ ਸਾਲ ਦੇ ਕਾਰਜਕਾਲ ਦੇ ਬਚੇ ਸਮੇਂ ਤੱਕ ਲਈ ਹੋਵੇਗਾ।'' 'ਐੱਫ. ਟੀ. ਆਈ. ਆਈ' ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅੰਦਰ ਸਵਤੰਤਰ ਸੰਸਥਾ ਦੇ ਤਹਿਤ ਕੰਮ ਕਰਦਾ ਹੈ। ਬ੍ਰਿਜੇਂਦਰ ਪਾਲ ਸਿੰਘ 'ਐੱਫ. ਟੀ. ਆਈ. ਆਈ' ਦੇ 1970-73 ਬੈਕ ਦੇ ਹਨ ਅਤੇ ਉਨ੍ਹਾਂ ਕੋਲ ਫਿਲਮ ਸਿਨੇਮਾਟੋਗ੍ਰਾਫੀ 'ਚ ਵਿਸ਼ੇਸ਼ਤਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News