ਅਨੁਰਾਗ ਤੇ ਵਿਕਰਮਾਦਿਤਿਆ ਦਾ ਮੁੰਬਈ ਫਿਲਮ ਫੈਸਟੀਵਲ ਬੋਰਡ ਤੋਂ ਅਸਤੀਫਾ

10/10/2018 1:44:57 PM

ਮੁੰਬਈ (ਬਿਊਰੋ)— ਵਿਕਾਸ ਬਹਿਲ ਨੇ ਅਨੁਰਾਗ ਕਸ਼ਯਪ ਅਤੇ ਵਿਕਰਮਾਦਿਤਿਆ ਮੋਟਵਾਨੀ 'ਤੇ ਹਲਾਤਾਂ ਦਾ ਫਾਇਦਾ ਚੁੱਕਦੇ ਹੋਏ ਉਨ੍ਹਾਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾਇਆ ਹੈ। ਇਸ ਨੂੰ ਲੈ ਕੇ ਹੁਣ ਅਨੁਰਾਗ ਕਸ਼ਯਪ ਅਤੇ ਵਿਕਰਮ ਦੋਹਾਂ ਨੇ ਮੁੰਬਈ ਫਿਲਮ ਫੈਸਟੀਵਲ ਬੋਰਡ ਤੋਂ ਅਸਤੀਫਾ ਦੇ ਦਿੱਤਾ। ਅਨੁਰਾਗ ਕਸ਼ਯਪ ਨੇ ਇਸ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਹੈ।

PunjabKesari
ਅਨੁਰਾਗ ਨੇ ਟਵੀਟ ਕਰਦੇ ਹੋਏ ਲਿਖਿਆ, ''ਹਾਲ ਹੀ 'ਚ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਮੈਂ MAMI ਬੋਰਡ ਮੈਬਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਜਦੋਂ ਤੱਕ ਇਹ ਸਾਫ ਨਹੀਂ ਹੋ ਜਾਂਦਾ ਕਿ ਯੌਨ ਸ਼ੋਸ਼ਣ ਮਾਮਲੇ 'ਤੇ ਮੈਂ ਚੁੱਪ ਵੱਟੀ ਹੈ ਜਾ ਨਹੀਂ। ਇਸ ਦੇ ਨਾਲ ਹੀ ਮੈਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹਾਂ ਜਿਸ 'ਚ ਕਿਹਾ ਜਾ ਰਿਹਾ ਹੈ ਕਿ ਮੇਰੇ ਵਲੋਂ ਇਸ ਮਾਮਲੇ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਮੈਂ ਇਸ ਤੋਂ ਜ਼ਿਆਦਾ ਸਫਾਈ ਨਹੀਂ ਦੇ ਸਕਦਾ ਹਾਂ ਕਿਉਂਕਿ ਤੁਸੀਂ ਸਮਝੋਗੇ ਨਹੀਂ''।

ਦੱਸਣਯੋਗ ਹੈ ਕਿ ਮੁੰਬਈ ਫਿਲਮ ਫੈਸਟੀਵਲ ਬੋਰਡ 'ਚ ਸਿਧਾਰਥ ਰਾਏ ਕਪੂਰ, ਕਿਰਨ ਰਾਓ, ਅਨੁਪਮਾ ਚੋਪੜਾ, ਜੋਯਾ ਅਖਤਰ, ਰੋਹਨ ਸਿੱਪੀ ਵਰਗੇ ਕਈ ਮਸ਼ਹੂਰ ਲੋਕਾਂ ਦੇ ਨਾਂ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਫੈਂਟਮ ਫਿਲਮਸ ਦੇ ਸਾਬਕਾ ਕਰਮਚਾਰੀ ਵਿਕਾਸ ਬਹਿਲ 'ਤੇ ਯੌਨ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ, ਜਿਸ ਤੋਂ ਬਾਅਦ ਫੈਂਟਮ ਫਿਲਮਸ ਨੂੰ ਬੰਦ ਕਰ ਦਿੱਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News