ਅਨੁਸ਼ਕਾ-ਦੀਪਿਕਾ ਸਮੇਤ ਕ੍ਰਿਕਟਰਾਂ ਨਾਲ ਅਫੇਅਰਸ ਨੂੰ ਲੈ ਕੇ ਹਮੇਸ਼ਾ ਚਰਚਾ ''ਚ ਰਹੀਆਂ ਇਹ ਅਭਿਨੇਤਰੀਆਂ (ਦੇਖੋ ਤਸਵੀਰਾਂ)
4/24/2017 10:29:55 PM
ਨਵੀਂ ਦਿੱਲੀ— ਟੀਮ ਇੰਡੀਆ ਦੇ ਸਟਾਰ ਅਤੇ ਭਵਿੱਖ ਦੇ ਕਪਤਾਨ ਮੰਨੇ ਜਾ ਰਹੇ ਵਿਰਾਟ ਕੋਹਲੀ ਨੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਆਪਣੇ ਪਿਆਰ ਦਾ ਖੁਲ੍ਹਮ-ਖੁੱਲ੍ਹਾ ਇਜ਼ਹਾਰ ਕਰ ਦਿਖਾਇਆ ਹੈ। ਆਪਣੇ ਰਿਸ਼ਤੇ ਦੇ ਬਾਰੇ ''ਚ ਮੀਡੀਆ ਸਾਹਮਣੇ ਪਹਿਲੀ ਵਾਰ ਚੁੱਪੀ ਤੋੜਦੇ ਹੋਏ ਵਿਰਾਟ ਨੇ ਕਿਹਾ ਕਿ ਉਸ ਦੇ ਤੇ ਅਨੁਸ਼ਕਾ ਵਿਚਾਲੇ ਜੋ ਹੈ, ਸਾਰਿਆਂ ਦੇ ਸਾਹਮਣੇ ਹੈ। ਕੋਹਲੀ ਨੇ ਕਿਹਾ ਕਿ ਉਹ ਕੁਝ ਵੀ ਛੁਪਾਉਣਾ ਨਹੀਂ ਚਾਹੁੰਦਾ। ਕੋਹਲੀ ਪੇਸ਼ੇਵਰ ਕ੍ਰਿਕਟਰ ਹੈ, ਤਾਂ ਅਨੁਸ਼ਕਾ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ। ਕ੍ਰਿਕਟ ਤੇ ਬਾਲੀਵੁੱਡ ਵਿਚਾਲੇ ਇਹ ਰਿਸ਼ਤਾ ਕੋਈ ਪਹਿਲਾ ਰਿਸ਼ਤਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕ੍ਰਿਕਟਰਾਂ ਨਾਲ ਬਾਲੀਵੁੱਡ ਅਭਿਨੇਤਰੀਆਂ ਦੇ ਅਫੇਅਰਸ ਸੁਰਖੀਆਂ ''ਚ ਰਹੇ ਹਨ। ਹਾਲਾਂਕਿ ਇਨ੍ਹਾਂ ''ਚੋਂ ਵਿਆਹ ਦੇ ਬੰਧਨ ''ਚ ਬੱਜਣ ਵਾਲੀਆਂ ਜੋੜੀਆਂ ਬਹੁਤ ਘੱਟ ਹਨ। ਅਜਿਹੀਆਂ ਹੀ ਕੁਝ ਜੋੜੀਆਂ ''ਤੇ ਨਜ਼ਰ ਪਾਉਂਦੇ ਹਾਂ, ਜਿਹੜੀਆਂ ਸੁਰਖੀਆਂ ''ਚ ਰਹੀਆਂ ਹਨ।
ਨਵਾਬ ਪਟੌਦੀ ਤੇ ਸ਼ਰਮੀਲਾ ਟੈਗੋਰ
ਕ੍ਰਿਕਟਰ ਦਾ ਕਿਸੇ ਹੀਰੋਇਨ ਨਾਲ ਇਸ਼ਕ ਲੜਾਉਣਾ ਨਵਾਂ ਨਹੀਂ ਹੈ ਪਰ ਵਿਆਹ ਤਕ ਗੱਲ ਘੱਟ ਹੀ ਪਹੁੰਚੀ ਹੈ। ਵਿਆਹ ਦੇ ਬੰਧਨ ''ਚ ਬੱਝਣ ਵਾਲੇ ਕਿਸੇ ਕ੍ਰਿਕਟਰ ਦਾ ਜ਼ਿਕਰ ਆਉਂਦਾ ਹੈ ਤਾਂ ਉਸ ''ਚ ਸਭ ਤੋਂ ਪਹਿਲਾ ਨਾਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਨਵਾਬ ਮਨਸੂਰ ਅਲੀ ਖਾਂ ਪਟੌਦੀ ਦਾ ਹੈ, ਜਿਨ੍ਹਾਂ ਨੇ ਬਾਲੀਵੁੱਡ ਅਭਿਨੇਤਰੀ ਸ਼ਰਮੀਲਾ ਟੈਗੋਰ ਨਾਲ ਸ਼ੁਰੂ ਕੀਤੇ ਗਏ ਪਿਆਰ ਦੇ ਸਫਰ ਨੂੰ ਵਿਆਹ ਦੇ ਅੰਜ਼ਾਮ ਤਕ ਪਹੁੰਚਾਇਆ।
ਅਜ਼ਹਰੂਦੀਨ ਤੇ ਸੰਗੀਤਾ ਬਿਜਲਾਨੀ
ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਅਭਿਨੇਤਰੀ ਸੰਗੀਤਾ ਬਿਜਲਾਨੀ ਦੇ ਪਿਆਰ ਵਿਚ ਇਸ ਕਦਰ ਗ੍ਰਿਫਤਾਰ ਹੋਏ ਕਿ ਉਨ੍ਹਾਂ ਨੇ ਆਪਣਾ ਘਰ, ਆਪਣੀ ਪਤਨੀ, ਆਪਣੇ ਬੱਚੇ ਅਤੇ ਇਥੋਂ ਤਕ ਕਿ ਕ੍ਰਿਕਟ ਤੋਂ ਵੀ ਨਾਤਾ ਤੋੜ ਲਿਆ । ਅਜ਼ਹਰੂਦੀਨ ਨੇ ਸੰਗੀਤਾ ਬਿਜਲਾਨੀ ਨਾਲ ਨਿਕਾਹ ਰਚਾ ਲਿਆ। ਸੰਗੀਤਾ ਨੇ ਵੀ ਸਲਮਾਨ ਖਾਨ ਨਾਲ ਰਿਸ਼ਤਾ ਤੋੜਦੇ ਹੋਏ ਅਜ਼ਹਰ ਨੂੰ ਆਪਣਾ ਹਮਸਫਰ ਬਣਾ ਕੇ ਸਾਰਿਆਂ ਨੂੰ ਹੈਰਾਨ ਕੀਤਾ ।
ਧੋਨੀ ਤੇ ਦੀਪਿਕਾ ਪਾਦੂਕੋਣ
ਵਿਆਹ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨਾਲ ਜੁੜਿਆ, ਹਾਲਾਂਕਿ ਧੋਨੀ ਹਮੇਸ਼ਾ ਇਸ ਤੋਂ ਬਚਦੇ ਹੀ ਰਹੇ। ਨਾ ਹੀ ਦੀਪਿਕਾ ਨੇ ਖੁੱਲ੍ਹ ਕੇ ਕੁਝ ਕਿਹਾ ਤੇ ਨਾ ਹੀ ਧੋਨੀ ਨੇ।
ਯੁਵਰਾਜ ਤੇ ਦੀਪਿਕਾ ਪਾਦੂਕੋਣ
ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਹੋਏ ਯੁਵਰਾਜ ਸਿੰਘ ਨਾਲ ਦੀਪਿਕਾ ਪਾਦੂਕੋਣ ਦੇ ਅਫੇਅਰਸ ਨੇ ਵੀ ਖੂਬ ਸੁਰਖੀਆਂ ਬਟੋਰੀਆਂ। 2008 ਦੇ ਆਸਟ੍ਰੇਲੀਆ ਦੌਰੇ ''ਤੇ ਦੋਵਾਂ ਨੂੰ ਇਕੱਠੇ ਦੇਖਿਆ ਵੀ ਗਿਆ ਪਰ ਪਿਆਰ ਦਾ ਇਹ ਕਿੱਸਾ ਵੀ ਅੰਜ਼ਾਮ ਤਕ ਨਹੀਂ ਪਹੁੰਚਿਆ। ਦੀਪਿਕਾ ਤੋਂ ਪਹਿਲਾਂ ਯੁਵਰਾਜ ਦਾ ਇਕ ਹੋਰ ਬਾਲੀਵੁੱਡ ਅਭਿਨੇਤਰੀ ਕਿਮ ਸ਼ਰਮਾ ਦੇ ਨਾਲ ਵੀ ਲੰਬੇ ਸਮੇਂ ਤਕ ਨਾਂ ਜੁੜਿਆ ਪਰ ਇਹ ਰਿਸ਼ਤਾ ਵੀ ਪਰਵਾਨ ਨਾ ਚੜ੍ਹ ਸਕਿਆ।
ਹਰਭਜਨ ਸਿੰਘ ਤੇ ਗੀਤਾ ਬਸਰਾ
ਟੀਮ ਇੰਡੀਆ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਤੇ ਗੀਤਾ ਬਸਰਾ ਦੇ ਪਿਆਰ ਦੇ ਕਿੱਸੇ ਵੀ ਭਾਰਤੀ ਕ੍ਰਿਕਟ ''ਚ ਕਾਫੀ ਚਮਕੇ। ਹਰਭਜਨ ਦੀ ਭੈਣ ਦੇ ਵਿਆਹ ''ਚ ਗੀਤਾ ਬਸਰਾ ਦੀ ਮੌਜੂਦਗੀ ਨਾਲ ਇਸ ਨੂੰ ਹਵਾ ਵੀ ਮਿਲੀ ਪਰ ਗੱਲ ਵਿਆਹ ਤਕ ਨਹੀਂ ਪਹੁੰਚੀ।
ਵਿਵ. ਰਿਚਰਡਸ ਤੇ ਨੀਨਾ ਗੁਪਤਾ
ਵੈਸਟਇੰਡੀਜ਼ ਦੇ ਵਿਵ. ਰਿਚਰਡਸ ਤੇ ਨੀਨਾ ਗੁਪਤਾ ਨੇ ਵਿਆਹ ਤਾਂ ਨਹੀਂ ਕੀਤਾ ਪਰ ਉਨ੍ਹਾਂ ਦੋਵਾਂ ਦੀ ਬੇਟੀ ਨੇ ਹੁਣ ਤਕ ਇਸ ਜੋੜੀ ਨੂੰ ਵੱਖ-ਵੱਖ ਦੇਸ਼ਾਂ ਵਿਚ ਰਹਿਣ ਦੇ ਬਾਵਜੂਦ ਭਾਵਨਾਤਮਕ ਬੰਧਨ ਵਿਚ ਬੰਨ੍ਹੀ ਰੱਖਿਆ।
ਪਾਕਿਸਤਾਨ ਦੇ ਇਮਰਾਨ ਖਾਨ ਤੇ ਜ਼ੀਨਤ ਅਮਾਨ
ਪਾਕਿਸਤਾਨ ਦੇ ਇਮਰਾਨ ਖਾਨ ਤੇ ਜ਼ੀਨਤ ਅਮਾਨ ਦੇ ਅਫੇਅਰਸ ਦੀ ਗੱਲ ਵੀ ਸਾਹਮਣੇ ਆਈ। ਇਮਰਾਨ ਦੇ ਸਾਥੀ ਖਿਡਾਰੀ ਮੋਹਸਿਨ ਖਾਨ ਨੇ ਰੀਨਾ ਰਾਏ ਨਾਲ ਵਿਆਹ ਕੀਤਾ ਪਰ ਬਾਅਦ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਵਸੀਮ ਅਕਰਮ ਦੇ ਸੁਸ਼ਮੀਤਾ ਸੇਨ ਨਾਲ ਵੀ ਅਫੇਅਰਸ ਦੇ ਚਰਚੇ ਮੀਡੀਆ ਵਿਚ ਹੋਏ।
ਸੌਰਭ ਗਾਂਗੁਲੀ-ਨਗਮਾ
ਇਨ੍ਹਾਂ ਨਾਵਾਂ ਦੇ ਇਲਾਵਾ ਸੌਰਭ ਗਾਂਗੁਲੀ-ਨਗਮਾ ਅਜਿਹੀਆਂ ਖਬਰਾਂ ਦੇ ਚਲਦੇ ਸੁਰਖੀਆਂ ਵਿਚ ਆਏ ਤਾਂ ਮੌਜੂਦਾ ਟੀਮ ਦਾ ਡਾਇਰੈਕਟਰ ਰਵੀ ਸ਼ਾਸਤਰੀ ਤੇ ਅਮ੍ਰਿਤਾ ਸਿੰਘ ਦੀ ਵੀ ਚਰਚਾ ਖੂਬ ਹੋਈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ