ਲੰਬੇ ਸਮੇਂ ਤੋਂ ਇਸ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ ਅਨੁਸ਼ਕਾ ਸ਼ਰਮਾ

Tuesday, May 21, 2019 4:18 PM

ਮੁੰਬਈ(ਬਿਊਰੋ)— ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਇਕ ਵੱਡੀ ਬੀਮਾਰੀ ਨਾਲ ਜੂਝ ਰਹੀ ਹੈ। ਹਾਲ ਹੀ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ ਜਿਸ 'ਚ ਉਹ ਇਕ ਕਲੀਨਿਕ ਦੇ ਬਾਹਰ ਨਜ਼ਰ ਆਈ। ਤਸਵੀਰਾਂ ਦੇ ਵਾਇਰਲ ਹੁੰਦੇ ਹੀ ਅਨੁਸ਼ਕਾ ਦੇ ਬੀਮਾਰ ਹੋਣ ਦੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਦਰਅਸਲ, ਅਨੁਸ਼ਕਾ ਸ਼ਰਮਾ ਲੰਬੇ ਟਾਈਮ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ।
PunjabKesari
ਪਹਿਲਾਂ ਵੀ ਉਸ ਨੂੰ ਲੈ ਕੇ ਖਬਰਾਂ ਆਈਆਂ ਹਨ ਕਿ ਉਹ ਬਲਜਿੰਗ ਡਿਸਕ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਹਾਲ ਹੀ 'ਚ ਅਨੁਸ਼ਕਾ ਸ਼ਰਮਾ ਦੀ ਇਹ ਪਰੇਸ਼ਾਨੀ ਫਿਰ ਵੱਧ ਗਈ ਹੈ। ਦੁਬਾਰਾ ਪਰੇਸ਼ਾਨੀ ਆਉਣ ਨਾਲ ਉਹ ਇਸ ਦਾ ਇਲਾਜ ਕਰਵਾ ਰਹੀ ਹੈ। ਇਸੇ ਹੀ ਸਿਲਸਿਲੇ 'ਚ ਅਨੁਸ਼ਕਾ ਇਕ ਫਿਜੀਓਥੈਰਿਪੀ ਕਲੀਨਿਕ ਪਹੁੰਚੀ ਸੀ। ਦੱਸ ਦੇਈਏ ਕਿ ਬਿਲਜਿੰਗ ਡਿਸਕ ਕਮਰ ਨਾਲ ਜੁੜੀ ਪਰੇਸ਼ਾਨੀ ਹੈ।
PunjabKesari
ਜਿਸ 'ਚ ਇਨਸਾਨ ਇਕ ਹੀ ਥਾਂ ਤੇ ਲੰਬੇ ਸਮੇਂ ਟਾਈਮ ਤੱਕ ਬੈਠ ਨਹੀਂ ਪਾਉਂਦਾ ਹੈ।ਜੋ ਵੀ ਇਨਸਾਨ ਜ਼ਿਆਦਾ ਲੰਬੇ ਸਮੇਂ ਤੱਕ ਇਕ ਹੀ ਥਾਂ ਤੇ ਬੈਠਾ ਰਹਿੰਦਾ ਹੈ ਤਾਂ ਉਹ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ। ਬੀਮਾਰੀ ਦੇ ਬਾਵਜੂਦ ਅਨੁਸ਼ਕਾ ਸ਼ਰਮਾ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਵਲਰਡਕੱਪ ਲਈ ਵਿਰਾਟ ਕੋਹਲੀ ਦਾ ਹੌਂਸਲਾ ਅਫਜਾਈ ਕਰੇਗੀ।
PunjabKesari
ਅਨੁਸ਼ਕਾ ਨਹੀਂ ਚਾਹੁੰਦੀ ਕਿ ਉਨ੍ਹਾਂ ਦੀ ਬੀਮਾਰੀ ਕਾਰਨ ਵਿਰਾਟ ਦਾ ਧਿਆਨ ਕ੍ਰਿਕਟ ਤੋਂ ਹਟਾਵੇ। ਅਨੁਸ਼ਕਾ ਇਸ ਪ੍ਰੇਸ਼ਾਨੀ ਤੋਂ ਜਲਦ ਤੋਂ ਜਲਦ ਨਿਜ਼ਾਤ ਪਾਉਣ ਲਈ ਇਲਾਜ ਕਰਵਾ ਰਹੀ ਹੈ ।


Edited By

Manju

Manju is news editor at Jagbani

Read More