B''day Spl: ਅਨੁਸ਼ਕਾ ਸ਼ਰਮਾ ਵਿਰਾਟ ਨਾਲ ਅਫੇਅਰ ਤੋਂ ਪਹਿਲਾ ਇਨ੍ਹਾਂ ਸਟਾਰਜ਼ ਨਾਲ ਵੀ ਰਹੀ ਸੀ ਚਰਚਿਤ
5/1/2017 11:03:41 AM
ਮੁੰਬਈ— ਬਾਲੀਵੁੱਡ ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। 1 ਮਈ , 1988 ਨੂੰ ਜਨਮੀ ਇਸ ਅਦਾਕਾਰਾ ਨੇ ਲਗਭਗ ਹਰ ਹੀਰੋ ਨਾਲ ਫਿਲਮਾਂ ''ਚ ਕੰਮ ਕੀਤਾ। ''ਰੱਬ ਨੇ ਬਨਾ ਦੀ ਜੋੜੀ'', ''ਪੀਕੇ'', ''ਸੁਲਤਾਨ'' ਵਰਗੀਆਂ ਸੁਪਰਹਿੱਟ ਫਿਲਮਾਂ ''ਚ ਕੰਮ ਕਰਕੇ ਉਸ ਨੇ ਆਪਣੀ ਅਦਾਕਾਰੀ ਦੀ ਅਮਿੱਟ ਛਾਪ ਛੱਡੀ। ਇਸ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਫਿਲਮੀ ਦੁਨੀਆਂ ਵਾਂਗ ਹੀ ਚਰਚਿਤ ਰਹੀ। ਉਸ ਦਾ ਨਾਂ ਬਹੁਤ ਸਾਰੇ ਅਭਿਨੇਤਾ ਨਾਲ ਜੁੜਿਆ, ਜਿਵੇ ਸਭ ਤੋਂ ਪਹਿਲਾ ਰਣਬੀਰ ਸਿੰਘ ਨਾਲ, ਪਰ ਉਸ ਦਾ ਇਹ ਅਫੇਅਰ ਜ਼ਿਆਦਾ ਦੇਰ ਨਹੀਂ ਚੱਲਿਆ।ਰਣਬੀਰ ਨਾਲ ''ਬੰਬੇ ਵੈਲਵੇਟ'' ਫਿਲਮ ''ਚ ਕੰਮ ਕੀਤਾ, ਪਰ ਰਣਬੀਰ ਨਾਲ ਉਸ ਦਾ ਰਿਸ਼ਤਾ ਕਾਫੀਪੁਰਾਣਾ ਹੈ। ਫਿਲਮ ਇੰਡਸਟਰੀ ''ਚ ਕਿਹਾ ਜਾਂਦਾ ਹੈ ਕਿ ਇਹ ਦੋਵੇਂ ਕੁਝ ਸਮੇਂ ਤੱਕ ਲਗਭਗ ਲਿਵ-ਇਨ-ਰਿਲੇਸ਼ਨਸ਼ਿਪ ''ਚ ਰਹੇ। ਇਹ ਉਸ ਸਮੇਂ ਦੀ ਗੱਲ ਹੈ, ਜਦੋ ਰਣਬੀਰ ਦੀ ਜ਼ਿੰਦਗੀ ''ਚੋਂ ਦੀਪਿਕਾ ਜਾ ਚੁੱਕੀ ਸੀ ਅਤੇ ਵਿਰਾਟ ਦੀ ਅਜੇ ਐਂਟਰੀ ਨਹੀਂ ਹੋਈ ਸੀ।
ਸ਼ਾਹਿਦ ਕਪੂਰ ਨਾਲ ਵੀ ਰਹੀ ਚਰਚਿਤ ਰਹੀ। ਅਨੁਸ਼ਕਾ ਸ਼ਰਮਾ ਨੇ ਸ਼ਾਹਿਦ ਨਾਲ ਫਿਲਮ ''ਬਦਮਾਸ਼ ਕੰਪਨੀ'' ''ਚ ਕੰਮ ਕੀਤਾ ਸੀ।
ਫਿਲਹਾਲ ਸਭ ਤੋਂ ਵੱਧ ਅਨੁਸ਼ਕਾ ਵਿਰਾਟ ਨਾਲ ਚਰਚਿਤ ਰਹੀ ਹੈ। ਉਨ੍ਹਾਂ ਨੇ ਇਕੱਠੇ ਕਈ ਵਿਗਿਆਪਨ ''ਚ ਵੀ ਕੰਮ ਕੀਤਾ। ਉਨ੍ਹਾਂ ਦਾ ਅਫੇਅਰ ਉਸ ਸਮੇਂ ਸਿਰੇ ਪਹੁੰਚਿਆਂ ਜਦੋ ਅਨੁਸ਼ਕਾ ਵਿਰਾਟ ਨੂੰ ਮਿਲਣ ਲਈ ਨਿਊਜ਼ੀਲੈਂਡ ਗਈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ