B''Day : ਜਦੋਂ ਪਹਿਲੀ ਵਾਰ ਅਰਬਾਜ਼ ਨੂੰ ਦੇਖਦੇ ਹੀ ਮਲਾਇਕਾ ਦੇ ਮੂੰਹ ''ਚੋਂ ਨਿਕਲੀ ਸੀ ਇਹ ਗੱਲ...

8/4/2017 4:03:38 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਭਾਵੇ ਉਹ ਅੱਜ ਆਪਣੀ ਪਤਨੀ ਮਲਾਇਕਾ ਅਰੋੜਾ ਤੋਂ ਵੱਖ ਹੋ ਚੁੱਕੇ ਹਨ ਪਰ ਇਕ ਵਕਤ ਅਜਿਹਾ ਵੀ ਸੀ ਜਦੋਂ ਦੋਵੇਂ ਇਕ ਦੂਜੇ ਲਈ ਜਾਨ ਦਿੰਦੇ ਹਨ। ਸਾਲ 1993 'ਚ ਮਲਾਇਕਾ ਮਸ਼ਹੂਰ ਮਾਡਲ ਸੀ। ਉਨ੍ਹਾਂ ਨੂੰ ਅਤੇ ਅਰਬਾਜ਼ ਨੂੰ ਕੌਫੀ ਐਡ ਲਈ ਬੁਲਾਇਆ ਗਿਆ ਸੀ ਜੋ ਕਾਫੀ ਜ਼ਿਆਦਾ ਬੋਲਡ ਸੀ। ਇਹ ਪਹਿਲਾਂ ਮੌਕਾ ਸੀ ਜਦੋਂ ਦੋਵੇਂ ਇਕ ਦੂਜੇ ਸਾਹਮਣੇ ਆਏ ਸਨ। ਦੇਖਦੇ ਹੀ ਦੋਵਾਂ ਨੂੰ ਲੱਗਿਆ ਕਿ ਉਹ ਇਕ ਦੂਜੇ ਲਈ ਬਣੇ ਹਨ ਪਰ ਜੋ ਵੀ ਹੋਵੇ ਮਲਾਇਕਾ ਮੁਤਾਬਕ ਉਨ੍ਹਾਂ ਦੀ ਪਹਿਲੀ ਮੁਲਾਕਾਤ ਕਾਫੀ ਵਧੀਆ ਰਹੀ ਸੀ।

PunjabKesari
ਮਲਾਇਕਾ 'ਤੇ ਅਰਬਾਜ਼ ਦਾ ਖੁਮਾਰ ਇਸ ਕਦਰ ਜਾਰੀ ਸੀ ਕਿ ਇਕ ਵਾਰੀ ਉਹ ਜਦੋਂ ਆਪਣੀ ਭੈਣ ਅਮ੍ਰਿਤਾ ਅਰੋੜਾ ਨਾਲ ਕਲੱਬ 'ਚ ਗਈ ਸੀ ਤਾਂ ਉੱਥੇ ਅਰਬਾਜ਼ ਆਪਣੇ ਦੋਸਤ ਸਾਜ਼ਿਦ ਖਾਨ ਨਾਲ ਡੀਜੇ ਦੇ ਤੌਰ 'ਤੇ ਕੰਮ ਕਰ ਰਹੇ ਸਨ। ਅਮ੍ਰਿਤਾ ਤਾਂ ਸਲਮਾਨ ਦੇ ਪਿਛੇ ਪਾਗਲ ਸੀ ਅਤੇ ਉਸ ਸਮੇਂ ਸਲਮਾਨ ਕਾਫੀ ਵੱਡੇ ਸਟਾਰ ਸਨ ਪਰ ਮਲਾਇਕਾ ਅਰਬਾਜ਼ 'ਤੇ ਜਾਨ ਛਿੜਕਦੀ ਸੀ। ਅਰਬਾਜ਼ ਨੂੰ ਦੇਖਦੇ ਹੀ ਮਲਾਇਕਾ ਨੇ ਕਿਹਾ ਸੀ ਕਿ , ''ਇਹ ਲੜਕਾ ਮੇਰੇ ਟਾਈਪ ਦਾ ਹੈ , ਮੈਨੂੰ ਇਹ ਪਸੰਦ ਹੈ''। ਇੱਥੋ ਹੀ ਦੋਵਾਂ ਦੇ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਹੋਈ। 5 ਸਾਲ ਤਕ ਮਲਾਇਕਾ ਅਤੇ ਅਰਬਾਜ਼ ਇਕ ਦੂਜੇ ਨੂੰ ਡੇਟ ਕਰਦੇ ਰਹੇ ਅਤੇ ਫਿਰ ਵਿਆਹ ਦੇ ਬੰਧਨ 'ਚ ਬੱਝ ਗਏ।

PunjabKesari
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਆਹ ਲਈ ਮਲਾਇਕਾ ਨੇ ਅਰਬਾਜ਼ ਨੂੰ ਪ੍ਰਪੋਜ ਕੀਤਾ ਸੀ ਜਦ ਕਿ ਆਮ ਤੌਰ 'ਤੇ ਲੜਕਾ ਲੜਕੀ ਨੂੰ ਪ੍ਰਪੋਜ ਕਰਦਾ ਹੈ। ਇਸ ਦਾ ਖੁਲਾਸਾ ਮਲਾਇਕਾ ਨੇ ਆਪਣੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਅਸੀਂ ਦੋਵੇਂ ਪਹਿਲੀ ਨਜ਼ਰ 'ਚ ਹੀ ਇਕ ਦੂਜੇ ਦੇ ਦੀਵਾਨੇ ਹੋ ਗਏ ਸੀ ਅਤੇ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਸੀ ਪਰ ਵਿਆਹ ਲਈ ਮੈਂ ਅਰਬਾਜ਼ ਨੂੰ ਪ੍ਰਪੋਜ ਕੀਤਾ ਸੀ। 12 ਦਸੰਬਰ 1998 'ਚ ਮਲਾਇਕਾ ਅਤੇ ਅਰਬਾਜ਼ ਨੇ ਪਹਿਲਾਂ ਚਰਚ 'ਚ ਵਿਆਹ ਕੀਤਾ ਸੀ ਅਤੇ ਫਿਰ ਨਿਕਾਹ ਕੀਤਾ। ਵਿਆਹ ਤੋਂ ਚਾਰ ਸਾਲ ਬਾਅਦ ਮਲਾਇਕਾ ਨੇ ਬੇਟੇ ਅਰਹਾਨ ਨੂੰ ਜਨਮ ਦਿੱਤਾ ਸੀ ਪਰ ਬੀਤੇ ਦਿਨੀਂ ਕਿਸੇ ਕਾਰਨ ਦੋਵਾਂ ਦਾ 18 ਸਾਲ ਦਾ ਰਿਸ਼ਤਾ ਟੁੱਟ ਚੁੱਕਿਆ ਹੈ ਅਤੇ ਦੋਵਾਂ ਨੇ ਇਕ ਦੂਜੇ ਤੋਂ ਤਲਾਕ ਲੈ ਲਿਆ ਹੈ। ਭਾਵੇਂ ਇਹ ਦੋਵੇਂ ਇਕ ਦੂਜੇ ਤੋਂ ਤਲਾਕ ਲੈ ਚੁੱਕੇ ਹਨ ਪਰ ਹੁਣ ਆਪਣੇ ਬੇਟੇ ਅਰਹਾਨ ਨੂੰ ਮਿਲ ਕੇ ਸਪਾਟ ਕਰਦੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News