''ਦਬੰਗ-3'' ਨਾਲ ਪੂਰਾ ਇਨਸਾਫ ਕਰਨਗੇ ਪ੍ਰਭੂਦੇਵਾ : ਅਰਬਾਜ਼ ਖਾਨ

11/19/2017 9:44:56 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਅਰਬਾਜ਼ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਦਬੰਗ-3' ਨਾਲ ਪ੍ਰਭੂਦੇਵਾ ਪੂਰਾ ਇਨਸਾਫ ਕਰਨਗੇ। ਅਰਬਾਜ਼ ਫਿਲਮ 'ਦਬੰਗ' ਦਾ ਤੀਜਾ ਸੰਸਕਰਣ ਬਣਨ ਜਾ ਰਹੇ ਹਨ। 'ਦਬੰਗ' ਦਾ ਨਿਰਦੇਸ਼ਨ ਅਭਿਨਵ ਕਸ਼ਯਪ, ਜਦਕਿ 'ਦਬੰਗ-2' ਦਾ ਨਿਰਦੇਸ਼ਨ ਅਰਬਾਜ਼ ਨੇ ਖੁਦ ਕੀਤਾ ਸੀ। 'ਦਬੰਗ-3' ਦੇ ਨਿਰਦੇਸ਼ਨ ਬਾਰੇ ਅਰਬਾਜ਼ ਨੇ ਕਿਹਾ ਕਿ ਪ੍ਰਭੂਦੇਵਾ ਇਕ ਬਿਹਤਰੀਨ ਨਿਰਦੇਸ਼ਕ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕਿ 'ਦਬੰਗ-3' ਦੇ ਨਾਲ ਉਹ ਪੂਰਾ ਇਨਸਾਫ ਕਰਨਗੇ। ਉਥੇ ਮੈਂ ਤੇ ਸਲਮਾਨ ਵੀ ਸਮੇਂ-ਸਮੇਂ ਆਪਣੇ ਆਈਡੀਆ ਸਾਹਮਣੇ ਰੱਖਦੇ ਰਹਾਂਗੇ। 'ਦਬੰਗ-2' ਸਾਲ 2012 'ਚ ਪ੍ਰਦਰਸ਼ਿਤ ਹੋਈ ਸੀ। 'ਦਬੰਗ-3' ਆਉਣ ਵਿਚਕਾਰ ਕਰੀਬ 6 ਸਾਲਾਂ ਦਾ ਵਕਫਾ ਹੈ, ਇਸ ਬਾਰੇ ਪੁੱਛੇ ਜਾਣ 'ਤੇ ਅਰਬਾਜ਼ ਨੇ ਕਿਹਾ ਕਿ 'ਦਬੰਗ' ਇਕ ਬਹੁਤ ਵੱਡੀ ਫ੍ਰੈਂਚਾਈਜ਼ੀਜ਼ ਹੈ... ਅਤੇ ਇਸ ਦੇ ਕਿਰਦਾਰ ਵੀ ਸਭ ਦੇ ਚਹੇਤੇ ਹਨ ਤੇ ਸਾਨੂੰ ਇਸ ਗੱਲ ਦਾ ਪੂਰਾ ਅੰਦਾਜ਼ਾ ਹੈ ਕਿ ਉਹ ਕਾਫੀ ਤਿਆਰੀ ਨਾਲ ਇਹ ਫਿਲਮ ਬਣਾਉਣਾ ਚਾਹੁੰਦੇ ਹਨ। ਫਿਲਮ ਦੀ ਕਹਾਣੀ 'ਤੇ ਕੰਮ ਚੱਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News