ਕਪਿਲ ਦੇ ਸ਼ੋਅ ''ਚ ਨਜ਼ਰ ਆਉਣ ਵਾਲੀ ਅਰਚਨਾ ਪੂਰਨ ਦੀ ਪਹਿਲੀ ਕਮਾਈ ਜਾਣਕੇ ਲੱਗੇਗਾ ਝਟਕਾ

Tuesday, August 6, 2019 9:09 AM

ਮੁੰਬਈ (ਬਿਊਰੋ) - ਕਮੇਡੀਅਨ ਕਪਿਲ ਸ਼ਰਮਾ ਦੇ ਚਰਚਿਤ ਟੀ. ਵੀ. ਸ਼ੋਅ ਦਿ ਕਪਿਲ ਸ਼ਰਮਾ ਸ਼ੋਅ 'ਚ ਹਾਲ ਦੇ ਦਿਨਾਂ 'ਚ ਜੱਜ ਦੀ ਕੁਰਸੀ 'ਤੇ ਨਜ਼ਰ ਆ ਰਹੀ ਅਰਚਨਾ ਪੂਰਨ ਸਿੰਘ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦਾ ਖੂਬਸੂਰਤ ਕਿੱਸਾ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸ਼ਨੀਵਾਰ ਨੂੰ ਸ਼ੋਅ 'ਚ ਅਰਚਨਾ ਪੂਰਨ ਸਿੰਘ ਨੇ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ 'ਉਸ ਦੀ ਪਹਿਲੀ ਕਮਾਈ 100 ਰੁਪਏ ਸੀ।

PunjabKesari

ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਆਏ ਮਹਿਮਾਨਾਂ ਤੋਂ ਸਵਾਲ ਕੀਤਾ ਕਿ ਉਨ੍ਹਾਂ ਦੀ ਪਹਿਲੀ ਕਮਾਈ ਕਿੰਨੀ ਸੀ।' ਸ਼ੋਅ 'ਚ ਮਹਿਮਾਨ ਸੋਨਾਕਸ਼ੀ ਸਿਨ੍ਹਾ ਅਤੇ ਬਾਦਸ਼ਾਹ ਨੇ ਆਪਣੀ ਪਹਿਲੀ ਕਮਾਈ ਬਾਰੇ ਦੱਸਿਆ। ਜਦੋਂ ਇਹ ਸਵਾਲ ਅਰਚਨਾ ਪੂਰਨ ਸਿੰਘ ਕੋਲ ਪਹੁੰਚਿਆ ਤਾਂ ਉਨ੍ਹਾਂ ਦੱਸਿਆ ਕਿ 'ਮੈਨੂੰ ਪਹਿਲੀ ਵਾਰ 100 ਰੁਪਏ ਮਿਲੇ ਸਨ। ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ।

PunjabKesari

ਅਰਚਨਾ ਦਾ ਕਹਿਣਾ ਸੀ ਕਿ ਮੈਂ ਬਾਲੀਵੁੱਡ ਅਦਾਕਾਰ ਓਮ ਪੁਰੀ ਜੀ ਨਾਲ ਕੰਮ ਕੀਤਾ ਸੀ। ਮੇਰਾ ਕਿਰਦਾਰ ਸਿਰਫ ਇਕ ਪਾਸੇ ਖੜ੍ਹੇ ਰਹਿਣ ਦਾ ਸੀ। 10 ਸਾਲ ਬਾਅਦ ਮੈਂ ਓਮ ਪੁਰੀ ਦੇ ਨਾਲ ਬਤੌਰ ਲੀਡ ਕਿਰਦਾਰ ਕੰਮ ਕੀਤਾ।' 

PunjabKesari
ਦੱਸ ਦਈਏ ਕਿ ਅਰਚਨਾ ਪੂਰਨ ਸਿੰਘ ਦੀ ਇਹ ਗੱਲ ਸੁਣ ਕੇ ਪੂਰਾ ਹਾਲ ਤਾੜੀਆਂ ਨਾਲ ਗੂੰਝ ਉੱਠਿਆ। ਕਪਿਲ ਸ਼ਰਮਾ ਨੇ ਵੀ ਇਸ ਐਪੀਸੋਡ 'ਚ ਆਪਣੀ ਪਹਿਲੀ ਕਮਾਈ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂਆਤੀ ਦਿਨਾਂ 'ਚ ਛਪਾਈ ਦੇ ਕਾਰਖਾਨੇ 'ਚ ਕੰਮ ਕੀਤਾ ਸੀ, ਜਿਸ ਲਈ ਉਨ੍ਹਾਂ ਦੀ ਪਹਿਲੀ ਤਨਖਾਹ 1500 ਰੁਪਏ ਮਿਲੀ ਸੀ।

PunjabKesari

ਇਸ ਦੇ ਨਾਲ ਹੀ ਬਾਦਸ਼ਾਹ ਅਤੇ ਸੋਨਾਕਸ਼ੀ ਸਿਨ੍ਹਾ ਨੇ ਵੀ ਆਪਣੀ ਪਹਿਲੀ ਕਮਾਈ ਬਾਰੇ ਖੁਲਾਸਾ ਕੀਤਾ ਹੈ।

PunjabKesari


Edited By

Sunita

Sunita is news editor at Jagbani

Read More