ਖਾਸ ਲੋਕੇਸ਼ਨਾਂ ''ਤੇ ਸ਼ੂਟ ਕੀਤੀ ਜਾਵੇਗੀ ''ਅਰਦਾਸ 2'' (ਵੀਡਿਓ )

Friday, December 7, 2018 1:13 PM

ਜਲੰਧਰ (ਬਿਊਰੋ) : ਵੱਖ-ਵੱਖ ਪੰਜਾਬੀ ਗੀਤਾਂ ਤੇ ਫਿਲਮਾਂ ਨਾਲ ਬੁਲੰਦੀਆਂ 'ਤੇ ਪਹੁੰਚਣ ਵਾਲੇ ਐਕਟਰ ਤੇ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਰਦਾਸ 2' ਦੀ ਸ਼ੂਟਿੰਗ ਲਈ ਲੋਕੇਸ਼ਨ ਲੱਭਣ 'ਚ ਰੁੱਝੇ ਹੋਏ ਹਨ, ਜਿਸ ਦੀ ਲਾਈਵ ਅੱਪਡੇਟ ਸਾਨੂੰ ਸੋਸ਼ਲ ਮੀਡੀਆ 'ਤੇ ਦਿੰਦੇ ਰਹਿੰਦੇ ਹਨ। ਜੀ ਹਾਂ, ਹਾਲ ਹੀ 'ਚ ਗਿੱਪੀ ਗਰੇਵਾਲ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ 'ਅਰਦਾਸ 2' ਦੀ ਲੋਕੇਸ਼ਨ ਦੇਖਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ 'ਅਰਦਾਸ 2' ਦੀ ਸ਼ੂਟਿੰਗ ਲਈ ਵੱਖ-ਵੱਖ ਥਾਵਾਂ ਦੇਖੀਆਂ ਜਾ ਰਹੀਆਂ ਹਨ। ਸ਼ੂਟਿੰਗ ਲਈ ਕਿਸੇ ਪਹਾੜੀ ਇਲਾਕੇ 'ਨੂੰ ਚੁਣਿਆ ਜਾ ਰਿਹਾ ਹੈ ਹਾਲਾਂਕਿ ਗਿੱਪੀ ਗਰੇਵਾਲ ਨੇ ਲੋਕੇਸ਼ਨ ਦਾ ਖੁਲਾਸਾ ਨਹੀਂ ਕੀਤਾ ਪਰ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਜੇ ਵਧੀਆ ਫਿਲਮ ਬਣਾਉਣੀ ਹੈ ਤਾਂ ਉਸ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਉਨ੍ਹਾਂ ਕਿਹਾ ਕਿ 'ਅਰਦਾਸ ਲਈ ਅਰਦਾਸ ਕਰਿਓ'। 

 

 
 
 
 
 
 
 
 
 
 
 
 
 
 

#Ardaas2 location hunting 👍 @bal_deo @humblemotionpictures

A post shared by Gippy Grewal (@gippygrewal) on Dec 5, 2018 at 2:12pm PST

ਦੱਸ ਦੇਈਏ ਕਿ ਗਿੱਪੀ ਗਰੇਵਾਲ ਨੂੰ ਵੀ ਇਹ ਲੋਕੇਸ਼ਨ ਕਾਫੀ ਪਸੰਦ ਆ ਰਹੀ ਹੈ। ਗਿੱਪੀ ਗਰੇਵਾਲ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ 'ਅਰਦਾਸ' ਦੇ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਉਸੇ ਤਰ੍ਹਾਂ 'ਅਰਦਾਸ 2' ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ। ਸਮਾਜਿਕ ਵਿਸ਼ੇ 'ਤੇ ਬਣੀ ਇਸ ਫਿਲਮ 'ਚ ਅਜੋਕੇ ਸਮੇਂ 'ਚ ਇਨਸਾਨ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਬਹੁਤ ਹੀ ਸੁੱਚਜੇ ਢੰਗ ਨਾਲ ਪੇਸ਼ ਕੀਤਾ ਗਿਆ ਸੀ ਅਤੇ ਨਾਲ ਹੀ ਇਨ੍ਹਾਂ ਮੁਸ਼ਕਿਲਾਂ ਸਾਹਮਣੇ ਗੋਡੇ ਟੇਕਣ ਦੀ ਬਜਾਏ ਮੁਸ਼ਕਿਲ ਹਾਲਾਤਾਂ ਨਾਲ ਲੜਨ ਦੀ ਪ੍ਰੇਰਣਾ ਵੀ ਦਿੱਤੀ ਗਈ ਸੀ।

 


Edited By

Sunita

Sunita is news editor at Jagbani

Read More