ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਪਸੰਦ ਕੀਤੀ ਜਾ ਰਹੀ ਹੈ 'ਅਰਦਾਸ ਕਰਾਂ'

8/2/2019 4:17:44 PM

ਜਲੰਧਰ(ਬਿਊਰੋ)— 19 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਅਰਦਾਸ ਕਰਾਂ'। ਇਹ ਫਿਲਮ ਹੁਣ ਸਫਲਤਾ ਪੂਰਵਕ ਤੀਜੇ ਹਫਤੇ 'ਚ ਕਦਮ ਰੱਖ ਚੁੱਕੀ ਹੈ । ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਮਿਲੇ ਵੱਡੇ ਹੁੰਗਾਰੇ ਤੋਂ ਫਿਲਮੀਂ ਦੀ ਟੀਮ ਬਹੁਤ ਖੁੱਸ਼ ਹੈ। ਲੀਕ ਤੋਂ ਹੱਟ ਕੇ ਬਣਾਈ ਗਈ, ਇਸ ਫਿਲਮ ਨੂੰ 'ਹੰਬਲ ਮੋਸ਼ਨ ਪਿਕਚਰਸ' ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਵੱਲੋਂ ਲਿਖੀ ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਹੀ ਡਾਇਰੈਕਟ ਕੀਤਾ ਹੈ। 'ਅਰਦਾਸ ਕਰਾਂ' ਫਿਲਮ ਦੀ ਇਸ ਵੱਡੀ ਉਪਲੱਬਧੀ 'ਤੇ ਟਰੈਡ ਐਨਾਲਿਸ਼ਟ ਤਰਨ ਆਦਰਸ਼ ਨੇ ਵੀ ਟਵੀਟ ਕੀਤਾ ਹੈ। ਤਰਨ ਆਦਰਸ਼ ਨੇ ਟਵੀਟ ਕਰਦਿਆਂ ਲਿਖਿਆ।
 

ਦਰਸ਼ਕਾਂ ਦੇ ਦਿਲਾਂ 'ਚ ਇਕ ਖਾਸ ਮੁਕਾਮ ਬਣਾ ਚੁੱਕੀ ਫਿਲਮ 'ਅਰਦਾਸ ਕਰਾਂ' ਅੱਜ ਤੀਜੇ ਹਫਤੇ 'ਚ ਐਂਟਰ ਹੋ ਚੁੱਕੀ ਹੈ। ਪੰਜਾਬ ਅਤੇ ਭਾਰਤ ਦੇ ਹੋਰਨਾਂ ਸੂਬਿਆਂ 'ਚ ਪਸੰਦ ਕੀਤੀ ਗਈ 'ਅਰਦਾਸ ਕਰਾਂ' ਵਿਦੇਸ਼ਾਂ 'ਚ ਵੀ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਫਿਲਮ ਨੇ ਜਿੱਥੇ ਪੰਜਾਬ 'ਚ ਕਰੋੜਾਂ ਦੀ ਕੁਲੈਕਸ਼ਨ ਕੀਤੀ ਹੈ, ਉਥੇ ਹੀ ਇਸ ਫਿਲਮ ਨੇ ਵਿਦੇਸ਼ਾਂ 'ਚ ਵੀ ਕਮਾਈ ਦੇ ਵੱਡੇ ਆਂਕੜੇ ਪਾਰ ਕੀਤੇ ਹਨ। ਹੋਰਨਾਂ ਸ਼ਹਿਰਾਂ ਤੋਂ ਇਲਾਵਾ 'ਅਰਦਾਸ ਕਰਾਂ' ਫਿਲਮ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਕਮਾਈ ਪੱਖੋਂ ਨਵਾਂ ਇਤਿਹਾਸ ਸਿਰਜਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News