B''Day Spl : ਜਦੋਂ ਅਰਜੁਨ ਨੇ ਆਪਣੀ ਮਾਂ ਸ਼੍ਰੀਦੇਵੀ ਨੂੰ ਲੈ ਕੇ ਲਿਆ ਇੰਨਾ ਵੱਡਾ ਫੈਸਲਾ

6/26/2017 1:50:52 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਅਰਜੁਨ ਨੇ ਕਾਫੀ ਘੱਟ ਸਮੇਂ 'ਚ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਆਪਣੇ 5 ਸਾਲ ਦੇ ਫਿਲਮੀ ਕੈਰੀਅਰ ਦੌਰਾਨ ਅਰਜੁਨ ਨੇ ਕਈ ਹਿੱਟ ਫਿਲਮਾਂ ਕੀਤੀਆਂ ਹਨ। ਅਰਜੁਨ ਜਿੱਥੇ ਫਿਲਮਾਂ ਕਰਕੇ ਚਰਚਾ 'ਚ ਰਹਿੰਦੇ ਹਨ ਉੱਥੇ ਹੀ ਆਪਣੀ ਨਿਜੀ ਜਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਹਨ। ਅਰਜੁਨ ਆਪਣੇ ਪਰਿਵਾਰ ਦੇ ਕਾਫੀ ਕਰੀਬ ਹਨ ਅਤੇ ਸਭ ਤੋਂ ਜ਼ਿਆਦਾ ਭੈਣ ਅੰਸੁਲਾ ਦੇ ਕਰੀਬ ਹਨ। ਅਰਜੁਨ ਆਪਣੀ ਮਾਂ ਦੇ ਗੁਜਰ ਜਾਣ ਤੋਂ ਬਾਅਦ ਉਨ੍ਹਾਂ ਦੀ ਜਿੰਦਗੀ 'ਚ ਭੈਣ ਹੀ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ। 

PunjabKesari
ਅਰਜੁਨ ਜਿੱਥੇ ਆਪਣੀ ਭੈਣ ਦੇ ਇੰਨਾ ਕਰੀਬ ਸੀ ਉੱਥੇ ਹੀ ਉਨ੍ਹਾਂ ਦਾ ਸੌਤੇਲੀ ਭੈਣਾਂ ਨਾਲ ਰਿਸ਼ਤਾ ਨਾ ਦੇ ਬਰਾਬਰ ਸੀ। ਅਰਜੁਨ ਜਦੋਂ 11 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਦੂਜਾ ਵਿਆਹ ਕਰ ਲਿਆ ਸੀ। ਅਰਜੁਨ 'ਤੇ ਇਸ ਗੱਲ ਦਾ ਕਾਫੀ ਗਹਿਰਾ ਪ੍ਰਭਾਵ ਪਿਆ ਸੀ। ਅਰਜੁਨ ਨੇ ਇਕ ਇੰਟਰਵਿਊ 'ਚ ਬੋਲਦੇ ਹੋਏ ਕਿਹਾ ਕਿ ਉਹ ਆਪਣੀ ਸੌਤੇਲੀ ਭੈਣਾਂ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੂੰ ਘੱਟ ਹੀ ਮਿਲਦੇ ਹਨ। ਇਸ ਲਈ ਉਨ੍ਹਾਂ ਲਈ ਇਹ ਰਿਸ਼ਤਾ ਮਾਇਨੇ ਨਹੀਂ ਰੱਖਦਾ ਹੈ। ਅਰਜੁਨ ਦੀਆਂ ਆਪਣੇ ਪਰਿਵਾਰ ਨਾਲ ਕਈ ਤਸਵੀਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਜਾਹਨਵੀ, ਖੁਸ਼ੀ ਅਤੇ ਸ਼੍ਰੀਦੇਵੀ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਸ਼ਾਹਿਦ ਹੀ ਦੇਖਣ ਨੂੰ ਮਿਲਣਗੀਆਂ। 

PunjabKesari
ਇਸ ਤੋਂ ਇਲਾਵਾ ਅਰਜੁਨ ਨੇ ਆਪਣੇ ਮਾਤਾ-ਪਿਤਾ ਦੇ ਅਲੱਗ ਹੋਣ 'ਤੇ ਇਹ ਫੈਸਲਾ ਤਕ ਲੈ ਲਿਆ ਸੀ ਕਿ ਉਹ ਕਦੀ ਵਿਆਹ ਨਹੀਂ ਕਰਨਗੇ। ਅਰਜੁਨ ਸਿਰਫ ਆਪਣੇ ਪਰਿਵਾਰਕ ਝਗੜੇ ਹੀ ਨਹੀਂ ਬਲਕਿ ਆਪਣੇ ਰਿਲੇਸ਼ਨਸ਼ਿਪ ਸਟੇਟਸ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੇ ਹਨ। ਸਲਮਾਨ ਖਾਨ ਦੀ ਭੈਣ ਅਰਪਿਤਾ ਤੋਂ ਲੈ ਕੇ ਸੋਨਾਕਸ਼ੀ ਸਿਨਹਾ ਨਾਲ ਅਰਜੁਨ ਦੇ ਅਫੇਅਰ ਦੀ ਖਬਰਾਂ ਆਈਆਂ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News