ਮੁੰਡਿਆ ਨਾਲ ਨਾਈਟ ਕਲੱਬ ਜਾਣ ''ਤੇ ਬੋਨੀ ਕਪੂਰ ਨੇ ਅਰਜੁਨ ਦੇ ਅਕਸ ''ਤੇ ਖੜ੍ਹਾ ਕੀਤਾ ਸਵਾਲ

Monday, July 17, 2017 4:46 PM
ਮੁੰਡਿਆ ਨਾਲ ਨਾਈਟ ਕਲੱਬ ਜਾਣ ''ਤੇ ਬੋਨੀ ਕਪੂਰ ਨੇ ਅਰਜੁਨ ਦੇ ਅਕਸ ''ਤੇ ਖੜ੍ਹਾ ਕੀਤਾ ਸਵਾਲ

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅੱਜ-ਕੱਲ ਆਪਣੀ ਆਉਣ ਵਾਲੀ ਫਿਲਮ 'ਮੁਬਾਰਕਾਂ' ਦੇ ਪ੍ਰਮੋਸ਼ਨ 'ਚ ਜੁੱਟੇ ਹਨ। ਇਸੇ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਇਕ ਵੱਡੀ ਗੱਲ ਵੀ ਸਾਹਮਣੇ ਲਿਆਂਦੀ ਹੈ। ਅਸਲ 'ਚ ਜਦੋਂ ਅਰਜੁਨ ਕਪੂਰ 20 ਸਾਲ ਦੇ ਸਨ ਤਾਂ ਉਨ੍ਹਾਂ ਦੇ ਕੋਲ ਆਪਣੀ ਕੋਈ ਕਾਰ ਨਹੀਂ ਸੀ। ਉਸ ਸਮੇਂ ਉਹ ਆਪਣੇ ਪਾਪਾ ਦੀ ਮਰਸੀਡੀਜ਼ ਲੈ ਕੇ ਰਾਤ 'ਚ ਆਪਣੇ ਦੋਸਤਾਂ ਨਾਲ ਨਾਈਟ ਕਲੱਬ ਜਾਂਦੇ ਹੁੰਦੇ ਸਨ। ਅਸਲ 'ਚ ਨਾਈਟ ਕਲੱਬ 'ਚ ਜੇਕਰ ਲੜਕੇ ਮਹਿੰਗੀ ਗੱਡੀ ਰਾਹੀਂ ਜਾਂਦੇ ਹਨ ਤਾਂ ਉਨ੍ਹਾਂ ਨੂੰ ਐਂਟਰੀ ਸੌਖੇ ਤਰੀਕੇ ਨਾਲ ਮਿਲ ਜਾਂਦੀ ਸੀ।
ਜਾਣਕਾਰੀ ਮੁਤਾਬਕ ਇਕ ਖਬਰ ਮੁਤਾਬਕ ਜਦੋਂ ਅਜਿਹਾ 3-4 ਵਾਰ ਹੋਇਆ ਤਾਂ ਅਰਜੁਨ ਕਪੂਰ ਦੇ ਪਾਪਾ ਬੋਨੀ ਨੂੰ ਟੈਂਸ਼ਨ ਹੋ ਗਈ। ਉਨ੍ਹਾਂ ਨੇ ਇਕ ਦਿਨ ਗੰਭੀਰ ਅਵਸਥਾ 'ਚ ਅਰਜੁਨ ਤੋਂ ਪੁੱਛਿਆ ਲਿਆ ਕਿ ਕੀ ਉਸ ਦੀ ਕੋਈ ਗਰਲਫ੍ਰੈਂਡ ਹੈ। ਇਸ 'ਤੇ ਅਰਜੁਨ ਨੇ ਆਪਣੇ ਪਾਪਾ ਨੂੰ ਸਾਫ ਜਵਾਬ ਦਿੱਤਾ ਕਿ ਉਹ ਆਪਣੀ ਗਰਲਫ੍ਰੈਂਡ ਦੇ ਨਾਲ ਨਹੀਂ ਬਲਕਿ 3-4 ਦੋਸਤਾਂ ਦੇ ਨਾਲ ਨਾਈਟ ਕਲੱਬ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਬੋਨੀ ਨੇ ਅਰਜੁਨ ਤੋਂ ਪੁੱਛ ਹੀ ਲਿਆ ਕਿ ਕੀ ਉਹ ਸਟ੍ਰੇਟ ਹੈ। ਆਪਣੇ 'ਤੇ ਉੱਠੇ ਸਵਾਲ 'ਤੇ ਤਾਂ ਅਰਜੁਨ ਨੂੰ ਬਹੁਤ ਗੁੱਸਾ ਆਇਆ। ਅਰਜੁਨ ਨੇ ਦੱਸਿਆ ਕਿ ਅੱਜ ਵੀ ਬੋਨੀ ਕਪੂਰ ਇਹ ਗੱਲ ਸੋਚ ਕੇ ਕਾਫੀ ਹੱਸਦੇ ਹਨ।