ਭੈਣ ਜਾਨਹਵੀ ਨਾਲ ਜਲਦ ਹੀ ਸਕ੍ਰੀਨ ਸ਼ੇਅਰ ਕਰਨਗੇ ਅਰਜੁਨ, ਸਾਹਮਣੇ ਆਈਆਂ ਤਸਵੀਰਾਂ

Saturday, October 6, 2018 11:39 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਦਾ ਸੈਲੀਬ੍ਰਿਟੀ ਟਾਕ ਸ਼ੋਅ 'ਕੌਫੀ ਵਿਦ ਕਰਨ' ਦਾ ਸੀਜ਼ਨ 6 ਆਪਣੀ ਗੈਸਟ ਲਿਸਟ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਵਾਰ ਲਿਸਟ 'ਚ ਕਈ ਨਵੇਂ ਚਿਹਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ। ਜਿੱਥੇ ਪਹਿਲੇ ਐਪੀਸੋਡ 'ਚ ਸੈਫ ਅਲੀ ਖਾਨ ਆਪਣੇ ਬੇਟੇ ਨਾਲ ਨਜ਼ਰ ਆਉਣਗੇ, ਉੱਥੇ ਹੀ ਇਸ ਤੋਂ ਬਾਅਦ ਅਰਜੁਨ ਕਪੂਰ ਆਪਣੀ ਭੈਣ ਜਾਨਹਵੀ ਕਪੂਰ ਨਾਲ ਪਹਿਲੀ ਵਾਰ ਟਾਕ ਸ਼ੋਅ ਦਾ ਹਿੱਸਾ ਹੋਣਗੇ।

PunjabKesari
ਇਸ ਐਪੀਸੋਡ ਦੀ ਸ਼ੂਟਿੰਗ ਤੋਂ ਬਾਅਦ ਕਰਨ ਅਤੇ ਜਾਨਹਵੀ ਨੇ ਆਪਣੇ ਫੈਨਜ਼ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਕਰਨ ਨੇ ਅਰਜੁਨ ਤੇ ਜਾਨਹਵੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''The Koffee With Karan sibling episode! Was so lovely to chat with this hysterical brother sister duo!!! ''। ਕਰਨ ਦੀ ਇਸ ਪੋਸਟ ਤੋਂ ਸਾਫ ਹੈ ਕਿ ਸ਼ੋਅ ਦੌਰਾਨ ਅਰਜੁਨ ਤੇ ਜਾਨਹਵੀ ਨੇ ਆਪਣੇ ਰਿਸ਼ਤੇ ਦੇ ਨਾਲ-ਨਾਲ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸ਼ੇਅਰ ਕੀਤੇ ਹਨ।

ਪਹਿਲੀ ਵਾਰ ਅਰਜੁਨ ਅਤੇ ਜਾਨਹਵੀ ਨੂੰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਫੈਨਜ਼ ਕਾਫੀ ਉਤਾਵਲੇ ਹਨ। ਕਰਨ ਜੌਹਰ ਤੋਂ ਇਲਾਵਾ ਜਾਨਹਵੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ 'ਕੌਫੀ ਵਿਦ ਕਰਨ' ਦੇ ਸੈੱਟ ਤੋਂ ਭਰਾ ਅਰਜੁਨ ਨਾਲ ਤਸਵੀਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।


Edited By

Kapil Kumar

Kapil Kumar is news editor at Jagbani

Read More