ਮਲਾਇਕਾ ਤੇ ਅਰਜੁਨ ਦੇ ਰਿਸ਼ਤੇ 'ਤੇ ਬੋਲੇ ਬੋਨੀ ਕਪੂਰ

12/7/2018 11:18:53 AM

ਮੁੰਬਈ(ਬਿਊਰੋ) : ਬਾਲੀਵੁੱਡ ਐਕਟਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਰਿਸ਼ਤੇ ਨੂੰ ਲੈ ਕੇ ਮੀਡੀਆ 'ਚ ਖੂਬ ਚਰਚਾ ਹੋ ਰਹੀ ਹਨ। ਪਿਛਲੇ ਦੋ-ਤਿੰਨ ਮਹੀਨੇ 'ਚ ਦੋਵਾਂ ਨੂੰ ਕਾਫੀ ਵਾਰ ਇੱਕਠੇ ਪਾਰਟੀਆਂ ਅਤੇ ਡਿਨਰ ਕਰਦੇ ਨਜ਼ਰ ਆ ਚੁੱਕੇ ਹਨ। ਇਨ੍ਹਾਂ ਦੋਵਾਂ ਨੂੰ ਕਈ ਵਾਰ ਉਨ੍ਹਾਂ ਦੇ ਰਿਲੇਸ਼ਨ ਦੇ ਬਾਰੇ ਪੁੱਛਿਆ ਗਿਆ ਪਰ ਕਿਸੇ ਨੇ ਵੀ ਆਪਣੇ ਰਿਲੇਸ਼ਨਸ਼ਿਪ ਦੀ ਗੱਲ ਨਹੀਂ ਕਬੂਲੀ ਹੈ। ਉਥੇ ਹੀ ਮਲਾਇਕਾ ਨਾਲ ਰਿਸ਼ਤੇ ਨੂੰ ਲੈ ਕੇ ਚਾਚਾ ਅਨਿਲ ਕਪੂਰ ਦਾ ਬਿਆਨ ਸਾਹਮਣੇ ਆਇਆ ਹੈ।

PunjabKesari
ਦੱਸ ਦੇਈਏ ਕਿ ਹਾਲ ਹੀ 'ਚ ਇਕ ਇੰਟਰਵਿਊ 'ਚ ਅਨਿਲ ਕਪੂਰ ਨੇ ਭਤੀਜੇ ਅਰਜੁਨ ਅਤੇ ਮਲਾਇਕਾ ਦੇ ਰਿਸ਼ਤੇ ਨੂੰ ਗਰੀਨ ਸਿਗਨਲ ਦੇ ਦਿੱਤਾ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਜਵਾਬ ਦਿੱਤਾ ਹੈ ਉਸ ਤੋਂ ਤਾਂ ਅਜਿਹਾ ਲੱਗਦਾ ਹੈ ਕਿ ਉਹ ਇਸ ਰਿਸ਼ਤੇ ਤੋਂ ਖੁਸ਼ ਹਨ। ਅਨਿਲ ਕਪੂਰ ਨੇ ਜਵਾਬ ਦਿੰਦੇ ਹੋਏ ਕਿਹਾ, ''ਜੇਕਰ ਮੇਰਾ ਭਤੀਜਾ ਖੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ।

PunjabKesari

ਇਸ ਮਾਮਲੇ 'ਤੇ ਫਿਲਹਾਲ ਮੈਂ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦਾ ਪਰ ਇਕ ਪਰਿਵਾਰ ਦੇ ਤੌਰ 'ਤੇ ਅਰਜੁਨ ਦੀ ਜ਼ਿੰਦਗੀ 'ਚ ਖੁਸ਼ੀ ਆਵੇ ਤਾਂ ਉਸ 'ਚ ਮੈਨੂੰ ਵੀ ਖੁਸ਼ੀ ਹੋਵੇਗੀ।'' ਉਨ੍ਹਾਂ ਦੇ ਜਵਾਬ ਤੋਂ ਅਜਿਹਾ ਲੱਗਦਾ ਹੈ ਕਿ ਅਰਜੁਨ-ਮਲਾਇਕਾ ਦੀ ਮਰਜੀ ਦੇ ਬਿਨਾਂ ਉਹ ਖੁੱਲ੍ਹ ਕੇ ਇਸ ਖੁਸ਼ੀ ਦਾ ਇਜ਼ਹਾਰ ਨਹੀਂ ਕਰਨਾ ਚਾਹੁੰਦੇ।

PunjabKesari
ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੀ ਦੋਵਾਂ ਨੇ ਇੱਕਠੇ ਨਵਾਂ ਘਰ ਖਰੀਦਣ ਦੀਆਂ ਖਬਰਾਂ ਆਈਆਂ ਸਨ। ਮਲਾਇਕਾ ਅਤੇ ਅਰਜੁਨ ਦੇ ਰਿਸ਼ਤੇ ਤੋਂ ਪਿਤਾ ਬੋਨੀ ਕਪੂਰ ਖੁਸ਼ ਨਹੀਂ ਹਨ। ਜਦੋਂ ਦੋ ਸਾਲ ਪਹਿਲਾਂ ਦੋਨਾਂ ਦੇ ਰਿਸ਼ਤੇ ਦੀ ਖਬਰ ਸਾਹਮਣੇ ਆਈ ਸੀ ਤਾਂ ਬੋਨੀ ਨੇ ਅਰਜੁਨ ਨੂੰ ਕਿਹਾ ਸੀ ਕਿ ਉਹ ਮਲਾਇਕਾ ਤੋਂ ਦੂਰ ਰਹਿਣ।

PunjabKesari

ਦੱਸ ਦੇਈਏ ਕਿ ਪਿਤਾ ਬੋਨੀ ਕਪੂਰ ਨੂੰ ਡਰ ਸੀ ਕਿ ਸਲਮਾਨ ਖਾਨ ਦੀ ਭਰਜਾਈ ਨੂੰ ਡੇਟ ਕਰਨ 'ਤੇ ਅਰਜੁਨ ਦਾ ਕਰੀਅਰ ਖਰਾਬ ਹੋ ਸਕਦਾ ਹੈ। ਉਥੇ ਹੀ ਸਲਮਾਨ ਖਾਨ ਵੀ ਇਸ ਰਿਸ਼ਤੇ ਨੂੰ ਲੈ ਕੇ ਕਾਫੀ ਨਰਾਜ਼ ਸਨ, ਜਿਸ ਕਰਕੇ ਸਲਮਾਨ ਨੇ ਅਰਜੁਨ ਤੋਂ ਦੂਰੀਆਂ ਬਣਾ ਲਈਆਂ ਸਨ। ਉਧਰ ਇਹ ਖਬਰਾਂ ਸੀ ਕਿ ਮਲਾਇਕਾ-ਅਰਜੁਨ ਦੀਆਂ ਕਰੀਬੀਆਂ ਦੇ ਕਾਰਨ ਹੀ ਅਰਬਾਜ-ਮਲਾਇਕਾ ਦਾ ਤਲਾਕ ਹੋਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News