ਜਾਣੋ ਵਿਆਹ ਕਰਵਾਉਣ ਦੇ ਸਵਾਲ ''ਤੇ ਕੀ ਕਹਿਣਾ ਹੈ ਅਰਜੁਨ ਕਪੂਰ ਦਾ?

6/27/2017 4:00:51 PM

ਮੁੰਬਈ— ਅਭਿਨੇਤਾ ਅਰਜੁਨ ਕਪੂਰ ਸੋਮਵਾਰ ਨੂੰ 32 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਪੂਰ ਪਰਿਵਾਰ ਇਹ ਗੱਲ ਜਾਣਦਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਮਨ 'ਚ ਵਿਆਹ ਦਾ ਕੋਈ ਵਿਚਾਰ ਨਹੀਂ ਹੈ। ਕੀ ਉਨ੍ਹਾਂ 'ਤੇ ਵਿਆਹ ਦਾ ਦਬਾਅ ਹੈ? ਇਹ ਪੁੱਛੇ ਜਾਣ 'ਤੇ ਅਰਜੁਨ ਨੇ ਦੱਸਿਆ, 'ਮੈਨੂੰ ਲੱਗਦਾ ਹੈ ਕਿ ਮੇਰਾ ਪਰਿਵਾਰ ਇਸ ਗੱਲ ਨੂੰ ਜਾਣਦਾ ਹੈ ਕਿ ਮੇਰੇ ਮਨ 'ਚ ਵਿਆਹ ਦਾ ਕੋਈ ਵਿਚਾਰ ਨਹੀਂ ਹੈ। ਉਹ ਵੀ ਇਸ ਗੱਲ ਨੂੰ ਲੈ ਕੇ ਯਕੀਨੀ ਹਨ। ਅਸਲ 'ਚ ਕੋਈ ਵੀ ਇਹ ਗੱਲ ਨਹੀਂ ਉਠਾਉਂਦਾ ਹੈ।'
ਅਰਜੁਨ ਨੇ ਕਿਹਾ ਕਿ ਉਹ ਕੰਮ ਕਰਨਾ ਚਾਹੁੰਦੇ ਹਨ ਪਰ ਆਪਣੇ ਲਈ ਵੀ ਥੋੜ੍ਹਾ ਹੋਰ ਸਮਾਂ ਕੱਢਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, 'ਮੈਂ ਇਸ ਬਾਰੇ ਵਿਸ਼ੇਸ਼ ਰੂਪ ਨਾਲ ਨਹੀਂ ਸੋਚਿਆ ਹੈ ਪਰ ਮੈਂ ਯਕੀਨੀ ਰੂਪ ਨਾਲ ਕੰਮ ਕਰਨਾ ਜਾਰੀ ਰੱਖਾਂਗਾ ਤੇ ਆਪਣੇ ਲਈ ਵੱਧ ਸਮਾਂ ਕੱਢਾਂਗਾ। ਮੈਂ ਆਪਣੀ ਜ਼ਿੰਦਗੀ ਬੈਲੰਸ ਕਰਨਾ ਚਾਹੁੰਦਾ ਹਾਂ। ਮੇਰਾ ਪਿਛਲਾ ਸਾਲ 'ਹਾਫ ਗਰਲਫਰੈਂਡ' ਤੇ 'ਮੁਬਾਰਕਾਂ' ਦੀ ਸ਼ੂਟਿੰਗ 'ਚ ਨਿਕਲ ਗਿਆ ਸੀ।'
ਅਰਜੁਨ ਆਪਣੇ ਨਿੱਜੀ ਤੇ ਪੇਸ਼ੇਵਰ ਜੀਵਨ 'ਚ ਬੈਲੰਸ ਲਿਆਉਣ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ, 'ਮੈਂ ਬਹੁਤ ਜ਼ਿਆਦਾ ਕੰਮ ਕਰਨ ਦੀ ਉਮੀਦ ਕਰ ਰਿਹਾ ਹਾਂ ਪਰ ਕੰਮ ਤੇ ਨਿੱਜੀ ਜੀਵਨ 'ਚ ਬਿਹਤਰ ਬੈਲੰਸ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਸ ਸਾਲ ਆਪਣੇ ਮਿੱਤਰਾਂ ਨਾਲ ਛੁੱਟੀਆਂ 'ਤੇ ਵੀ ਜਾਣਾ ਚਾਹੁੰਦਾ ਹਾਂ। ਜੋ ਮੇਰੇ ਏਜੰਡੇ 'ਚ ਸਭ ਤੋਂ ਉਪਰ ਹੈ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News