ਮਲਾਇਕਾ ਨਾਲ ਵਿਆਹ ਨੂੰ ਲੈ ਕੇ ਅਰਜੁਨ ਨੇ ਦਿੱਤਾ ਗੋਲਮੋਲ ਜਵਾਬ

Saturday, March 16, 2019 11:02 AM

ਮੁੰਬਈ (ਬਿਊਰੋ) : ਇੰਨ੍ਹੀਂ ਦਿਨੀਂ ਬਾਲੀਵੁੱਡ ਫਿਲਮ ਇੰਡਸਟਰੀ ਤੇ ਪਾਲੀਵੁੱਡ ਫਿਲਮ ਇੰਡਸਟਰੀ 'ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਲਗਾਤਾਰ ਕੋਈ ਨਾਲ ਕੋਈ ਸਟਾਰ ਵਿਆਹ ਦੇ ਬੰਧਨ 'ਚ ਬੱਝ ਰਿਹਾ ਹੈ। ਦੱਸ ਦੇਈਏ ਕਿ ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਆਪਣੇ ਅਫੇਅਰ ਨੂੰ ਲੈ ਕੇ ਦਿਨੋਂ ਦਿਨ ਲਾਈਮਲਾਈਟ 'ਚ ਹੁੰਦੇ ਜਾ ਰਹੇ ਹਨ। ਹਾਲਾਂਕਿ ਹੁਣ ਤਾਂ ਇਹ ਖਬਰਾਂ ਵੀ ਆਉਣ ਲੱਗ ਗਈਆਂ ਹਨ ਕਿ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਬਹੁਤ ਜਲਦ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। 

PunjabKesari
ਜੀ ਹਾਂ, ਹਾਲ ਹੀ 'ਚ ਅਰਜੁਨ ਕਪੂਰ ਨੂੰ ਜਦੋਂ ਮੀਡੀਆ ਨੇ ਮਲਾਇਕਾ ਅਰੋੜਾ ਨਾਲ ਵਿਆਹ ਕਰਵਾਉਣ ਬਾਰੇ ਸਵਾਲ ਪੁੱਛਿਆ ਤਾਂ ਉਸ ਦੇ ਜਵਾਬ ਨੇ ਮੀਡੀਆ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਦਰਅਸਲ ਅਰਜੁਨ ਕਪੂਰ ਨੇ ਮੀਡੀਆ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ''ਜਦੋਂ ਸਹੀ ਸਮਾਂ ਆਵੇਗਾ ਤੁਹਾਨੂੰ ਸਾਰਿਆਂ ਨੂੰ ਖੁਦ ਹੀ ਪਤਾ ਲੱਗ ਜਾਵੇਗਾ।''
PunjabKesari
ਦੱਸਣਯੋਗ ਹੈ ਕਿ ਫਿਲਮੀ ਗਲਿਆਰਿਆਂ 'ਚ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਮਲਾਇਕਾ ਤੇ ਅਰਜੁਨ ਇਸੇ ਸਾਲ ਅਪ੍ਰੈਲ 'ਚ ਵਿਆਹ ਕਰਵਾ ਰਹੇ ਹਨ। ਦੋਵਾਂ ਨੇ ਚਰਚ 'ਚ ਵਿਆਹ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਬਾਰੇ ਅਰਜੁਨ ਨੇ ਪਹਿਲੀ ਵਾਰ ਜਵਾਬ ਦਿੱਤਾ ਜਿਸ 'ਚ ਗੋਲਮੋਲ ਤਰੀਕੇ ਨਾਲ ਨਾ ਤਾਂ ਉਨ੍ਹਾਂ ਨੇ ਹਾਂ ਕੀਤੀ ਤੇ ਨਾ ਹੀ ਇਸ ਨੂੰ ਅਫਵਾਹ ਦੱਸਿਆ।

PunjabKesari


Edited By

Sunita

Sunita is news editor at Jagbani

Read More