ਅਰਜੁਨ ਕਪੂਰ ਨੇ ਇੰਝ ਉਡਾਇਆ ਪ੍ਰਿਅੰਕਾ ਚੋਪੜਾ ਦੇ ਕਾਨਸ ਲੁੱਕ ਦਾ ਮਜ਼ਾਕ

Saturday, May 18, 2019 4:32 PM

ਮੁੰਬਈ (ਬਿਊਰੋ) — ਕਾਨਸ ਫਿਲਮ ਫੈਸਟੀਵਲ 2019 ਦੇ ਰੈੱਡ ਕਾਰਪੇਟ 'ਤੇ ਪ੍ਰਿਯੰਕਾ ਚੋਪੜਾ ਨੇ ਆਪਣੇ ਬੇਹੱਦ ਸਟਨਿੰਗ ਲੁੱਕ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਰ ਪਾਸੇ ਪ੍ਰਿਯੰਕਾ ਚੋਪੜਾ ਦੇ ਲੁੱਕ ਨੂੰ ਲੈ ਕੇ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਫੈਨਜ਼ ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਚੋਪੜਾ ਦੀਆਂ ਪਿਆਰੀਆਂ ਤਸਵੀਰਾਂ ਨੂੰ ਦੇਖ ਕੇ ਖੁਸ਼ ਹੋ ਰਹੇ ਹਨ ਪਰ ਇਸੇ ਦੌਰਾਨ ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਪ੍ਰਿਯੰਕਾ ਚੋਪੜਾ ਦੀ ਤਸਵੀਰ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਪ੍ਰਿਯੰਕਾ ਦੀਆਂ ਤਸਵੀਰਾਂ ਦੇਖ ਕੇ ਅਰਜੁਨ ਕਪੂਰ ਨੇ ਵੀ ਕੁਮੈਂਟ ਕਰ ਦਿੱਤਾ ਹੈ। ਇੰਨ੍ਹਾਂ ਹੀ ਨਹੀਂ ਅਰਜੁਨ ਕਪੂਰ ਨੇ ਆਪਣੇ ਕੁਮੈਂਟ ਦੇ ਜ਼ਰੀਏ 'ਸਰਫ ਐਕਸੇਲ ਵਾਇਬ' ਆਖ ਕੇ ਚੁਟਕੀ ਲਈ।

PunjabKesari

ਦੱਸਣਯੋਗ ਹੈ ਕਿ '72ਵੇਂ ਕਾਨਸ ਫਿਲਮ ਫੈਸਟੀਵਲ' 'ਚ ਪ੍ਰਿਯੰਕਾ ਚੋਪੜਾ ਪਹਿਲੀ ਵਾਰ ਸ਼ਾਮਲ ਹੋਈ ਹੈ। ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਨੇ ਆਪਣੇ ਕਾਨਸ ਲੁੱਕ ਨੂੰ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਇਸੇ ਫੈਸਟੀਵਲ ਦੌਰਾਨ ਇਥੇ ਉਸ ਨੇ '5 ਬੀ' ਨਾਂ ਦੀ ਐੱਚ. ਆਈ. ਵੀ/ਏਡਸ 'ਤੇ ਬਣੀ ਡਾਕੂਮੈਂਟਰੀ ਦੀ ਸਕ੍ਰੀਨਿੰਗ 'ਚ ਵੀ ਹਿੱਸਾ ਲਿਆ। ਇਸ ਲਈ ਉਸ ਨੇ ਵ੍ਹਾਈਟ ਕਲਰ ਦੀ ਆਊਟ ਫਿੱਟ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ। ਪ੍ਰਿਯੰਕਾ ਭਾਵੇਂ ਹੀ ਵ੍ਹਾਈਟ ਆਊਟਫਿੱਟ 'ਚ ਖੂਬਸੂਰਤ ਲੱਗੀ ਪਰ ਫੈਨਜ਼ ਨੇ ਉਸ ਨੂੰ ਟਰੋਲ ਕਰਦੇ ਹੋਏ ਕਿਹਾ, ''ਪ੍ਰਿਯੰਕਾ ਚੋਪੜਾ ਨੇ ਲੇਡੀ ਡਾਇਨਾ ਦੇ ਲੁੱਕ ਨੂੰ ਕਾਪੀ ਕੀਤਾ ਹੈ।'' ਪ੍ਰਿਯੰਕਾ ਨੇ ਆਪਣੀ ਤਸਵੀਰ ਨੂੰ ਸ਼ੇਅਰ ਕਰਨ ਤੋਂ ਪਹਿਲਾ ਲੇਡੀ ਡਾਇਨਾ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੇ ਜ਼ਰੀਏ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਨੇ ਡਾਇਨਾ ਨੂੰ ਕਾਪੀ ਕੀਤਾ ਹੈ।

PunjabKesari
ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਫਿਲਮ 'ਸਕਾਈ ਇਜ਼ ਪਿੰਕ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਸ ਨਾਲ ਫਰਹਾਨ ਅਖਤਰ ਤੇ ਜਾਇਰਾ ਵਸੀਮ ਅਹਿਮ ਭੂਮਿਕਾ 'ਚ ਹਨ। ਫਿਲਮ ਦਾ ਨਿਰਦੇਸ਼ਨ ਸੋਨਾਲੀ ਬੋਸ ਕਰ ਰਹੀ ਹੈ। ਉਥੇ ਹੀ ਅਰਜੁਨ ਕਪੂਰ ਦੀ ਫਿਲਮ 'ਇੰਡੀਆਜ਼ ਮੋਸਟ ਵਾਂਟਿਡ' ਇਸੇ ਮਹੀਨੇ 24 ਮਈ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਰਹੀ ਹੈ।

PunjabKesari


Edited By

Sunita

Sunita is news editor at Jagbani

Read More