Movie Review : ਦਿਲਜੀਤ ਦੋਸਾਂਝ ਤੇ ਕ੍ਰਿਤੀ ਸੇਨਨ ਨੇ ਜਿੱਤਿਆ ਦਿਲ

7/26/2019 4:16:30 PM

ਫਿਲਮ — ਅਰਜੁਨ ਪਟਿਆਲਾ
ਸਟਾਰ ਕਾਸਟ — ਦਿਲਜੀਤ ਦੋਸਾਂਝ, ਕ੍ਰਿਤੀ ਸੇਨਨ, ਵਰੁਣ ਸ਼ਰਮਾ, ਸੀਮਾ ਪਹਵਾ, ਰੋਨਿਤ ਰਾਏ
ਨਿਰਦੇਸ਼ — ਰੋਹਿਤ ਜੁਗਰਾਜ
ਆਪਣੀ ਪ੍ਰੋਡਕਸ਼ਨ ਕੰਪਨੀ ਦਾ ਨਾਂ ਫੈਕਟਰੀ ਰੱਖ ਕੇ ਮਸ਼ਹੂਰ ਹੋਏ ਨਿਰਮਤਾ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਜਦੋਂ ਥੋਕ ਦੇ ਭਾਵ 'ਤੇ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਸਨ ਤਾਂ ਰੋਹਿਤ ਜੁਗਰਾਜ ਦੇ ਹਿੱਸੇ ਬਤੌਰ ਨਿਰਦੇਸ਼ਕ ਫਿਲਮ 'ਜੇਮਸ' ਆਈ ਸੀ। ਉਸ ਫਿਲਮ ਨੂੰ ਬਣੇ ਅੱਜ 14 ਸਾਲ ਹੋ ਚੁੱਕੇ ਹਨ। ਹਿੰਦੀ 'ਚ ਦੋ-ਦਿਨ ਫਲਾਪ ਫਿਲਮਾਂ ਨਾਲ ਜੁੜੇ ਰਹੇ ਰੋਹਿਤ ਬਾਅਦ 'ਚ ਪੰਜਾਬੀ ਫਿਲਮਾਂ ਬਣਾਉਣ ਲੱਗੇ ਅਤੇ ਉਥੇ ਉਨ੍ਹਾਂ ਨੇ ਕਾਮਯਾਬੀ ਵੀ ਹਾਸਲ ਕੀਤੀ। ਅੱਜ ਨਿਰਦੇਸ਼ਕ ਰੋਹਿਤ ਜੁਗਰਾਜ ਦੀ ਫਿਲਮ 'ਅਰਜੁਨ ਪਟਿਆਲਾ' ਰਿਲੀਜ਼ ਹੋਈ ਹੈ, ਜਿਸ 'ਚ ਦਿਲਜੀਤ ਦੋਸਾਂਝ ਤੇ ਕ੍ਰਿਤੀ ਸੇਨਨ ਮੁੱਖ ਭੂਮਿਕਾ 'ਚ ਹਨ।

ਕਹਾਣੀ 
ਪੰਜਾਬ ਦੇ ਫਿਰੋਜ਼ਪੁਰ ਇਲਾਕੇ ਦੇ ਹੈਂਡਸਮ ਪੁਲਸਵਾਲੇ ਅਰਜੁਨ ਪਟਿਆਲਾ (ਦਿਲਜੀਤ ਦੋਸਾਂਝ) ਦੀ ਪੋਸਟਿੰਗ ਹੁੰਦੀ ਹੈ। ਆਪਣੇ ਗੁਰੂ ਆਈ. ਪੀ. ਐੱਸ. ਗਿੱਲ (ਰੋਨਿਤ ਰਾਏ) ਦੇ ਨਕਸ਼ੇਕਦਮ 'ਤੇ ਚੱਲ ਕੇ ਉਹ ਇਲਾਕੇ ਨੂੰ ਕ੍ਰਾਈਮ ਫ੍ਰੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਇਕ ਮੁਨਸ਼ੀ ਹੈ ਓਨਿਡਾ ਸਿੰਘ (ਵਰੁਣ ਸ਼ਰਮਾ), ਜੋ ਉਸ ਦੇ ਹਰ ਕੰਮ ਦਾ ਭਾਗੀਦਾਰ ਹੈ। 'ਅਰਜੁਨ ਪਟਿਆਲਾ' ਨੂੰ ਜਿਥੇ ਟੀ. ਵੀ. ਚੈਨਲ ਰਿਪੋਰਟ ਰਿਤੂ ਰੰਧਾਵਾ ( ਕ੍ਰਿਤੀ ਸੇਨਨ) ਭਾਵ ਦਿੰਦੀ ਹੈ, ਉਥੇ ਹੀ ਓਨਿਡਾ ਨੂੰ ਕੋਈ ਲੜਕੀ ਘਾਹ ਤੱਕ ਨਹੀਂ ਪਾਉਂਦੀ, ਇਸ ਲਈ ਉਹ ਭੈਂਸ ਨੂੰ ਆਪਣੀ ਪ੍ਰੇਮਿਕਾ ਬਣਾ ਲੈਂਦਾ ਹੈ। 'ਅਰਜੁਨ ਪਟਿਆਲਾ' ਇਲਾਕੇ ਨੂੰ ਕ੍ਰਾਈਮ ਫ੍ਰੀ ਕਰਨ ਲਈ ਰਿਤੂ ਤੋਂ ਪਹਿਲਾਂ ਇਲਾਕੇ ਦੇ ਗੁੰਡਿਆਂ ਦੀ ਜਾਣਕਾਰੀ ਲੈਂਦਾ ਹੈ ਅਤੇ ਫਿਰ ਉਨ੍ਹਾਂ ਦੇ ਖਾਤਮੇ ਦੀ ਜੁਗਤ ਬਣਾਉਂਦਾ ਹੈ। ਹੁਣ ਜੁਗਤ ਕੀ ਤੇ ਕਿਵੇਂ ਬਣਾਉਂਦਾ ਇਹ ਜਾਣਨ ਲਈ ਤੁਹਾਨੂੰ ਸਿਨੇਮਾ ਘਰਾਂ 'ਚ ਫਿਲਮ ਦੇਖਣੀ ਪਵੇਗੀ। 

ਕੀ ਹੈ ਫਿਲਮ 'ਚ ਚੰਗਾ
ਡਾਇਰੈਕਟਰ ਰੋਹਿਤ ਜੁਗਰਾਜ ਚੌਹਾਨ ਨੇ ਇਕ ਐਕਸਪੇਰੀਮੈਂਟ ਕੀਤਾ ਹੈ। ਇਹ ਇਕ ਰੋਮਾਂਟਿਕ ਸਪੂਫ ਕਮੇਡੀ ਫਿਲਮ ਹੈ। ਹਰੇਕ ਸੀਨ ਤੇ ਹਰ ਡਾਇਲਾਗ 'ਚ ਤੁਹਾਨੂੰ ਕਮੇਡੀ ਦਾ ਤੜਕਾ ਮਿਲੇਗਾ। ਅਰਜੁਨ ਦੇ ਮਾਤਾ-ਪਿਤਾ ਤੋਂ ਲੈ ਕੇ ਓਨਿਡਾ ਸਿੰਘ ਤੱਕ, ਸਾਰਿਆਂ ਦੀਆਂ ਹਰਕਤਾਂ ਤੁਹਾਨੂੰ ਹੱਸਣ ਲਈ ਮਜਬੂਰ ਕਰ ਦੇਣਗੀਆਂ। ਇਸ 'ਚ ਰੋਮਾਂਸ, ਇਮੋਸ਼ਨ, ਡਰਾਮਾ ਸਭ ਕੁਝ ਦੇਖਣ ਮਿਲੇਗਾ।

ਐਕਟਿੰਗ
ਬਾਲੀਵੁੱਡ ਦੀਆਂ ਜ਼ਿਆਦਾਤਰ ਫਿਲਮਾਂ 'ਚ ਤੁਸੀਂ ਮਸਕੁਲਰ ਪੁਲਸਵਾਲੇ ਨੂੰ ਦੇਖਿਆ ਹੋਵੇਗਾ ਪਰ ਦਿਲਜੀਤ ਦੋਸਾਂਝ ਪੁਲਸ ਦੀ ਵਰਦੀ 'ਚ ਕਾਫੀ ਕਿਊਟ ਲੱਗ ਰਹੇ ਹਨ। ਜਿਵੇਂ ਉਨ੍ਹਾਂ ਨੇ ਆਪਣੀ ਆਵਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ, ਠੀਕ ਉਂਝ ਹੀ ਉਨ੍ਹਾਂ ਦੀ ਐਕਟਿੰਗ ਵੀ ਤੁਹਾਨੂੰ ਪਸੰਦ ਆਵੇਗੀ। ਕ੍ਰਿਤੀ ਸੇਨਨ ਨੇ ਠੀਕ-ਠਾਕ ਐਕਟਿੰਗ ਕੀਤੀ ਹੈ। ਉਥੇ ਹੀ ਵਰੁਣ ਸ਼ਰਮਾ, ਰੋਨਿਤ ਰਾਏ, ਸੀਮਾ, ਸੀਮਾ ਪਾਹਵਾ, ਮੁਹੰਮਦ ਜੀਸ਼ਾਨ ਅਯੂਬ ਤੇ ਪੰਕਜ ਤ੍ਰਿਪਾਠੀ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਨੈਚੁਰਲ ਐਕਟਿੰਗ ਕਰਨਾ ਕਿਸ ਨੂੰ ਆਖਦੇ ਹਨ। ਜੇਕਰ ਇਹ ਆਖਿਆ ਜਾਵੇ ਕਿ ਕਿਸੇ ਵੀ ਐਕਟਰ ਨੇ ਐਕਟਿੰਗ 'ਚ ਕੋਈ ਕਸਰ ਨਹੀਂ ਛੱਡੀ ਹੈ, ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ।

ਕਮੀਆਂ
ਫਿਲਮ 'ਚ ਤੁਹਾਨੂੰ ਬਹੁਤ ਅਨੋਖੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਪਰ ਇਸ ਦੀ ਸਭ ਤੋਂ ਵੱਡੀ ਕਮੀ ਹੈ ਕਹਾਣੀ। ਜੀ ਹਾਂ, ਫਿਲਮ ਸ਼ੁਰੂ ਹੁੰਦੇ ਹੀ ਤੁਸੀਂ ਸਮਝ ਜਾਓਗੇ ਕਿ ਸਟੋਰੀ ਪੈਟਰਨ ਕੀ ਹੈ। ਇਸ ਵਜ੍ਹਾ ਨਾਲ ਤੁਹਾਨੂੰ ਬੋਰੀਅਤ ਵੀ ਮਹਿਸੂਸ ਹੋਵੇਗੀ। ਫਿਲਮ ਦਾ ਕਲਾਈਮੈਕਸ ਅਤੇ ਐਂਡਿੰਗ ਵੀ ਕਾਫੀ ਨਾਰਮਲ ਹੈ। ਗੀਤਾਂ ਦੀ ਗੱਲ ਕਰੀਏ ਤਾਂ ਕੋਈ ਵੀ ਗੀਤ ਤੁਹਾਨੂੰ ਥਿਏਟਰ ਤੋਂ ਬਾਹਰ ਨਿਰਲਦੇ ਸਮੇਂ ਯਾਦ ਨਹੀਂ ਰਹਿਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News