ਪ੍ਰੇਮਿਕਾ ਨੇ ਸ਼ੇਅਰ ਕੀਤੀ ਅਰਜੁਨ ਰਾਮਪਾਲ ਦੇ ਨੰਨ੍ਹੇ ਬੇਟੇ ਦੀ ਪਹਿਲੀ ਝਲਕ

7/20/2019 4:33:40 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਤੀਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੀ ਪ੍ਰੇਮਿਕਾ ਗੈਬ੍ਰਿਏਲਾ ਨੇ ਬੀਤੇ ਵੀਰਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਅਰਜੁਨ ਦੇ ਹਸਪਤਾਲ 'ਚ ਜਾਂਦੇ ਹੋਏ ਕੁਝ ਤਸਵੀਰਾਂ ਵਾਇਰਲ ਹੋਇਆ ਸਨ। ਅਰਜੁਨ ਅਤੇ ਗੈਬ੍ਰਿਏਲਾ ਨੇ ਹੁਣ ਤੱਕ ਬੱਚੇ ਨਾ ਕੋਈ ਨਾਂ ਨਹੀਂ ਰੱਖਿਆ।

PunjabKesari

ਫੈਨਜ਼ ਨੂੰ ਉਨ੍ਹਾਂ ਦੇ ਬੇਬੀ ਬੁਆਏ ਦੀ ਪਹਿਲੀ ਝਲਕ ਦਾ ਕਾਫੀ ਇੰਤਜ਼ਾਰ ਸੀ, ਜੋ ਹੁਣ ਖਤਮ ਹੋ ਗਿਆ ਹੈ। ਗੈਬ੍ਰਿਏਲਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਦੀ ਪਹਿਲੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਇਕ 'ਚ ਅਰਜੁਨ ਆਪਣੇ ਬੇਟੇ ਨੂੰ ਗੋਦੀ ਚੁੱਕ ਕੇ ਖੜ੍ਹੇ ਹਨ।

PunjabKesari

ਦੂਜੀ ਤਸਵੀਰ 'ਚ ਅਰਜੁਨ ਨੇ ਇਕ ਟੈਡੀ ਬੀਅਰ ਚੁੱਕਿਆ ਹੋਇਆ ਹੈ। ਇਸ ਤਸਵੀਰ ਬਲੈਕ ਐਂਡ ਵ੍ਹਾਇਟ ਹੈ, ਜਿਸ 'ਚ ਅਰਜੁਨ ਦਾ ਚਿਹਰਾ ਨਹੀਂ ਦਿਖਾਇਆ ਗਿਆ।

PunjabKesari
ਇਸ ਤੋਂ ਬਾਅਦ ਗੈਬ੍ਰਿਏਲਾ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਕਿਹਾ ਕਿ ਉਸ ਨੂੰ ਥੋੜ੍ਹਾ ਬਦਲਾਅ ਚਾਹੀਦਾ ਹੈ।

PunjabKesari

ਉਨ੍ਹਾਂ ਨੇ ਆਪਣੇ ਨਵੇਂ ਲੁੱਕ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਗੈਬ੍ਰਿਏਲਾ ਦੇ ਬਲੌਂਡ ਹੇਅਰਕਲਰ ਨੂੰ ਸ਼ੋਅ ਕੀਤਾ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News