ਅਰਜੁਨ ਦੇ ਘਰ ਗੂੰਜਣਗੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ, ਤਸਵੀਰ ਵਾਇਰਲ

Wednesday, April 24, 2019 1:07 PM
ਅਰਜੁਨ ਦੇ ਘਰ ਗੂੰਜਣਗੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ, ਤਸਵੀਰ ਵਾਇਰਲ

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਨੇ ਇੰਸਟਾਗ੍ਰਾਮ 'ਤੇ ਆਪਣੀ ਪ੍ਰੇਮਿਕਾ Gabriella Demetriades ਦੀ ਪ੍ਰੈਗਨੈਂਸੀ ਦੀ ਖਬਰ ਸ਼ੇਅਰ ਕੀਤੀ ਹੈ। ਅਰਜੁਨ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਪ੍ਰੇਮਿਕਾ ਨਾਲ ਆਪਣੀ ਤਸਵੀਰ 'ਤੇ ਅਰਜੁਨ ਨੇ ਲਿਖਿਆ, ''ਤੈਨੂੰ ਪਾ ਕੇ ਅਤੇ ਇਸ ਨਵੀਂ ਸ਼ੁਰੂਆਤ ਲਈ ਧੰਨ ਹਾਂ। ਇਸ ਬੱਚੇ ਲਈ ਧੰਨਵਾਦ ਬੇਬੀ।'' ਅਰਜੁਨ ਰਾਮਪਾਲ ਤੀਜੀ ਵਾਰ ਪਿਤਾ  ਬਣਨ ਵਾਲੇ ਹਨ। ਇਸ ਤੋਂ ਪਹਿਲਾ ਸਾਬਕਾ ਪਤਨੀ ਮੇਹਰ ਜੇਸੀਆ ਨਾਲ ਉਸ ਦੀਆਂ ਦੋ ਬੇਟੀਆਂ ਮਾਹਿਕਾ ਤੇ ਮਾਇਰਾ ਹਨ। ਹੁਣ ਤੀਜੀ ਵਾਰ ਪਿਤਾ ਬਣਨ ਦੀ ਖੁਸ਼ੀ ਮਿਲਣ 'ਤੇ ਅਰਜੁਨ ਰਾਮਪਾਲ ਬਹੁਤ ਉਤਸ਼ਾਹਿਤ ਹੈ। ਉਸ  ਨੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ ਉਸ ਤੋਂ ਲੱਗਦਾ ਹੈ ਕਿ ਉਸ ਨੇ ਕੋਈ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ।

 
 
 
 
 
 
 
 
 
 
 
 
 
 

Blessed to have you and start all over again....thank you baby for this baby 👶🏽

A post shared by Arjun (@rampal72) on Apr 23, 2019 at 9:38am PDT


ਦੱਸ ਦਈਏ ਕਿ ਅਰਜੁਨ ਦੀ ਪ੍ਰੇਮਿਕਾ ਸਾਊਥ ਅਫਰੀਕੀ ਮਾਡਲ ਹੈ। ਉਸ ਨੇ ਸਾਲ 2009 'ਚ ਮਿਸ ਇੰਡੀਆ ਪ੍ਰੀਮੀਅਰ ਲੀਗ 'ਚ ਹਿੱਸਾ ਲਿਆ ਸੀ ਅਤੇ ਐੱਫ. ਐੱਚ. ਐੱਮ. ਵਿਸ਼ਵ ਦੀਆਂ 100 ਅਕਰਸ਼ਿਤ ਮਹਿਲਾਵਾਂ 'ਚੋਂ ਚੁਣੀ ਗਈ ਸੀ। ਉਸ ਨੂੰ ਸ਼ੌਹਰਤ 'ਮਿਸ ਆਈ. ਪੀ. ਐੱਲ. ਬਾਲੀਵੁੱਡ' ਦਾ ਖਿਤਾਬ ਜਿੱਤਣ ਤੋਂ ਬਾਅਦ ਮਿਲੀ। ਉਹ ਆਈ. ਪੀ. ਐੱਲ. ਟੀਮ ਡੇਕਨ ਚਾਰਜਰਸ ਨੂੰ ਰੀਪ੍ਰੈਂਜਟ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕੁਝ ਫਿਲਮਾਂ ਤੇ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੀ ਹੈ। ਉਥੇ ਹੀ ਅਰਜੁਨ ਰਾਮਪਾਲ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਜ਼ੀ5 ਦੀ ਵੈੱਬ ਸੀਰੀਜ਼ 'ਦਿ ਫਾਈਨਲ ਕਾਲ' 'ਚ ਨਜ਼ਰ ਆਏ ਸਨ। ਦੱਸ ਦਈਏ ਕਿ ਅਰਜੁਨ ਨੇ ਹਾਲੇ ਤੱਕ ਆਪਣੀ ਪ੍ਰੇਮਿਕਾ ਨਾਲ ਵਿਆਹ ਨਹੀਂ ਕਰਵਾਇਆ। ਅਜਿਹੇ 'ਚ ਪ੍ਰੈਗਨੈਂਸੀ ਦੀ ਖਬਰ ਅਨਾਊਂਸ ਕਰ ਉਸ ਨੇ ਇਕ ਬੋਲਡ ਕਦਮ ਚੁੱਕਿਆ ਹੈ।


Edited By

Sunita

Sunita is news editor at Jagbani

Read More