ਅਰਜੁਨ ਰਾਮਪਾਲ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ
7/18/2019 4:17:21 PM
ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੀ ਗਰਲਫਰੈਂਡ ਗੈਬ੍ਰਿਏਲਾ ਨੇ ਹਾਲ ਹੀ 'ਚ ਬੇਟੇ ਨੂੰ ਜਨਮ ਦਿੱਤਾ ਹੈ। ਰਿਪੋਰਟ ਮੁਤਾਬਕ ਗੈਬ੍ਰਿਏਲਾ ਨੇ ਬੇਟੇ ਨੂੰ ਜਨਮ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬੀਤੇ ਬੁੱਧਵਾਰ ਅਰਜੁਨ, ਗੈਬ੍ਰਿਏਲਾ ਨੂੰ ਪਰਿਵਾਰ ਸਮੇਤ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ ਸੀ। ਗੈਬ੍ਰਿਏਲਾ ਦੇ ਮਾਤਾ-ਪਿਤਾ ਖਾਸ ਤੌਰ 'ਤੇ ਇਸ ਮੌਕੇ ਲਈ ਸਾਊਥ ਅਫਰੀਕਾ ਤੋਂ ਮੁੰਬਈ ਆਏ ਹਨ। ਦੱਸ ਦੇਈਏ ਕਿ ਅਰਜੁਨ ਤੀਜੀ ਵਾਰ ਪਿਤਾ ਬਣੇ ਹਨ।
Congratulations @rampalarjun on the arrival of your bundle of joy! God bless! ❤️ pic.twitter.com/vWsPGMfLGY
— Nidhi Dutta (@RealNidhiDutta) July 18, 2019
ਅਰਜੁਨ ਅਤੇ ਗੈਬ੍ਰਿਏਲਾ ਦੇ ਮਾਤਾ-ਪਿਤਾ ਬਣਨ ਦੀ ਖਬਰ ਜੇਪੀ ਦੱਤਾ ਦੀ ਧੀ ਨਿਧੀ ਦੱਤਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ,''ਬੱਚੇ ਦੇ ਆਉਣ 'ਤੇ ਵਧਾਈ ਅਰਜੁਨ ਰਾਮਪਾਲ। ਭਗਵਾਨ ਤੁਹਾਨੂੰ ਖੁਸ਼ ਰੱਖੇ।''
ਦੱਸਣਯੋਗ ਹੈ ਕਿ ਅਰਜੁਨ ਰਾਮਪਾਲ ਅਤੇ ਗੈਬ੍ਰਿਏਲਾ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਹ ਜੋੜਾ ਹਮੇਸ਼ਾ ਤੋਂ ਹੀ ਸੁਰਖੀਆਂ 'ਚ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ