VIDEO: ਗਾਇਕ ਇੰਦਰ ਚਾਹਲ ਨੇ ਵੀਡੀਓ ਸਾਂਝੀ ਕਰ ਕੇ ਪ੍ਰਸ਼ੰਸਕਾਂ ਕੋਲੋਂ ਮੰਗੀ ਇਹ ਸਲਾਹ

7/20/2017 4:43:57 PM

ਜਲੰਧਰ— 'ਸਾਨੂੰ ਵੀ ਤੇਰੀ ਲੋੜ ਨਹੀਂ', 'ਸੂਟ ਗੁਲਾਬੀ', 'ਫਿਕਰ ਨਾ ਕਰੀ', 'ਅੜੀਆਂ' ਵਰਗੇ ਚਰਚਿਤ ਗੀਤਾਂ ਨਾਲ ਲੋਕਾਂ ਦੀ ਵਾਹਾਵਾਹੀ ਖੱਟਣ ਵਾਲੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਿਊਟ ਅਤੇ ਸਮਾਰਟ ਗਾਇਕ ਇੰਦਰ ਚਾਹਲ ਨੇ ਗਾਇਕ ਅਰਮਾਨ ਬੇਦੀ ਨਾਲ ਇਕ ਆਡੀਓ ਗੀਤ (ਪਸੰਦ) ਕੁਝ ਦਿਨ ਪਹਿਲਾਂ ਹੀ ਯੂਟਿਊਬ 'ਤੇ ਰਿਲੀਜ਼ ਕੀਤਾ। ਇਸ ਗੀਤ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਇਸ ਗੀਤ ਨੂੰ ਇੰਦਰ ਚਾਹਲ ਅਤੇ ਅਰਮਾਨ ਬੇਦੀ ਨੇ ਇੱਕਠੇ ਗਾਇਆ ਹੈ। 
ਜਾਣਕਾਰੀ ਮੁਤਾਬਕ ਇੰਦਰ ਚਾਹਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਿਆਂ ਕਿਹਾ, ''ਜਿਸ-ਜਿਸ ਨੂੰ ਇਹ ਗੀਤ ਪਸੰਦ ਆਇਆ ਹੈ, ਉਹ ਸਿ ਨੂੰ ਇਕ ਵਾਰ ਸ਼ੇਅਰ ਜ਼ਰੂਰ ਕਰਨ।'' ਇਸ ਦੇ ਨਾਲ ਹੀ ਉਨ੍ਹਾਂ ਕਿਹਾ, ''ਕੌਣ-ਕੌਣ ਚਾਹੁੰਦਾ ਹੈ ਕਿ ਇਸ ਗੀਤ ਦੀ ਆਫੀਸ਼ੀਅਲ ਵੀਡੀਓ ਆਵੇ''??
ਜ਼ਿਕਰਯੋਗ ਹੈ ਕਿ ਇਸ ਗੀਤ ਦਾ ਸੰਗੀਤ ਰਾਂਝਾ ਯਾਰ ਅਤੇ ਬੋਲ ਜੱਗੀ ਸੰਗੇੜਾ ਵਲੋਂ ਸ਼ਿੰਗਾਰੇ ਗਏ ਹਨ। ਇਸ ਗੀਤ ਦਾ ਲੇਬਲ ਸਪੀਡ ਰਿਕਾਰਡਜ਼ ਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News