ਅਰਪਿਤਾ ਦੀ ਦੀਵਾਲੀ ਪਾਰਟੀ ''ਚ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਲਾਈਆਂ ਰੌਣਕਾਂ

Thursday, November 8, 2018 3:42 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਬੀਤੀ ਰਾਤ ਆਪਣੇ ਘਰ ਦੀਵਾਲੀ ਪਾਰਟੀ ਜਾ ਆਯੋਜਨ ਕੀਤਾ, ਜਿਸ 'ਚ ਖਾਨ ਪਰਿਵਾਰ ਤੋਂ ਇਲਾਵਾ ਕਈ ਬਾਲੀਵੁੱਡ ਸੈਲੇਬਸ ਵੀ ਦਿਖਾਈ ਦਿੱਤੇ।

PunjabKesari

ਸਲਮਾਨ ਵੀ ਇਸ ਪਾਰਟੀ ਦਾ ਹਿੱਸਾ ਬਣੇ ਪਰ ਦੀਵਾਲੀ ਪਾਰਟੀ 'ਚ ਸਾਰਿਆਂ ਦੀਆਂ ਨਜ਼ਰਾਂ ਅਰਬਾਜ਼ ਖਾਨ ਦੀ ਪ੍ਰੇਮਿਕਾ ਜਾਰਜੀਆਂ ਐਂਡ੍ਰਿਆਨੀ 'ਤੇ ਟਿਕੀਆਂ ਰਹੀਆਂ। ਕੁਝ ਸਮਾਂ ਪਹਿਲਾਂ ਹੀ ਅਰਬਾਜ਼ ਨੇ ਆਪਣੇ ਅਫੇਅਰ ਦੀ ਪੁਸ਼ਟੀ ਕੀਤੀ ਹੈ।

PunjabKesari

ਇਨ੍ਹਾਂ 'ਚੋਂ ਕੁਝ ਤਸਵੀਰਾਂ 'ਚ ਅਰਪਿਤਾ ਖਾਨ ਪਤੀ ਆਯੁਸ਼ ਅਤੇ ਬੇਟੇ ਆਹਿਲ ਨਾਲ ਨਜ਼ਰ ਆ ਰਹੀ ਹੈ।

PunjabKesari

ਪਿਛਲੇ ਦਿਨੀਂ ਆਯੁਸ਼ ਦੀ ਪਹਿਲੀ ਫਿਲਮ 'ਲਵਯਾਤਰੀ' ਰਿਲੀਜ਼ ਹੋਈ ਹੈ, ਜਿਸ ਨੇ ਬਾਕਸ ਆਫਿਸ ਤੇ ਖਾਸ ਪ੍ਰਦਰਸ਼ਨ ਨਹੀਂ ਕੀਤਾ।

PunjabKesari

ਪਾਰਟੀ 'ਚ ਅਰਬਾਜ਼ ਖਾਨ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਜਾਰਜੀਆਂ ਚਰਚਾ 'ਚ ਰਹੇ। ਕਈ ਮੌਕਿਆਂ 'ਤੇ ਦੋਹਾਂ ਨੂੰ ਇਕੱਠੇ ਦੇਖਿਆ ਜਾ ਚੁੱਕਾ ਹੈ।

PunjabKesari

ਇਨ੍ਹਾਂ ਤੋਂ ਇਲਾਵਾ ਇਸ ਪਾਰਟੀ 'ਚ ਯੂਲੀਆ ਵੰਤੂਰ, ਜੈਕਲੀਨ ਫਰਨਾਂਡੀਜ਼, ਪਤਨੀ ਨਾਲ ਸ਼ੱਬੀਰ ਆਹਲੂਵਾਲੀਆ, ਸੋਨਾਕਸ਼ੀ ਸਿਨਹਾ ਅਤੇ ਪਰਿਵਾਰ ਨਾਲ ਸ਼ਿਲਪਾ ਸ਼ੈੱਟੀ ਨੇ ਵੀ ਸ਼ਿਰਕਤ ਕੀਤੀ।

PunjabKesari

PunjabKesari

PunjabKesari

PunjabKesari

PunjabKesari

PunjabKesari


About The Author

Chanda

Chanda is content editor at Punjab Kesari