ਆਖਿਰ ਕਿਉਂ ਸਲਮਾਨ ਦੀ ਲਾਡਲੀ ਭੈਣ ਅਰਪਿਤਾ ਨੂੰ ਲਿਆ ਗਿਆ ਗੋਦ, ਸੱਚਾਈ ਜਾਣ ਨਿਕਲ ਜਾਣਗੇ ਹੰਝੂ

Tuesday, November 14, 2017 4:54 PM

  ਮੁੰਬਈ(ਬਿਊਰੋ)— ਬਾਲੀਵੁੱਡ ਫੰਕਸ਼ਨ ਹੋਣ ਜਾਂ ਐਵਾਰਡ ਫੰਕਸ਼ਨ ਜਾਂ ਫਿਰ ਪਰਿਵਾਰਕ ਪਾਰਟੀਜ਼, ਅਰਪਿਤਾ ਹਮੇਸ਼ਾ ਖਾਨ ਪਰਿਵਾਰ ਨਾਲ ਹੁੰਦੀ ਹੈ ਪਰ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਅਰਪਿਤਾ ਸਲਮਾਨ ਦੀ ਸਕੀ ਭੈਣ ਨਹੀਂ ਹੈ, ਬਲਕਿ ਇਨ੍ਹਾਂ ਨੇ ਅਰਪਿਤਾ ਨੂੰ ਗੋਦ ਲਿਆ ਹੈ। ਫਿਰ ਵੀ ਖਾਨ ਪਰਿਵਾਰ ਲਈ ਅਰਪਿਤਾ ਸਕੀ ਭੈਣ ਤੋਂ ਘੱਟ ਨਹੀਂ ਹੈ।

  PunjabKesari

  ਅਰਪਿਤਾ ਲਈ ਖਾਨ ਪਰਿਵਾਰ ਦਾ ਪਿਆਰ ਅਸੀਂ ਸਾਰਿਆ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਖਾਨ ਪਰਿਵਾਰ ਨੇ ਅਰਪਿਤਾ ਦਾ ਵਿਆਹ ਬੇਹੱਦ ਧੂਮ-ਧਾਮ ਨਾਲ ਕੀਤਾ, ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ ਪਰ ਸਲੀਮ ਖਾਨ ਨੇ ਤਿੰਨ ਬੇਟੇ ਤੇ ਇਕ ਬੇਟੀ ਅਲਵੀਰਾ ਦੇ ਹੁੰਦੇ ਹੋਏ ਆਖਿਰ ਕਿਉਂ ਅਰਪਿਤਾ ਨੂੰ ਗੋਦ ਲਿਆ?

  PunjabKesari

  ਇਹ ਸਵਾਲ ਸ਼ਾਇਦ ਤੁਹਾਡੇ ਦਿਮਾਗ 'ਚ ਆ ਰਿਹਾ ਹੋਵੇਗਾ ਤਾਂ ਅਸੀਂ ਤੁਹਾਨੂੰ ਇਸ ਦਾ ਜਵਾਬ ਦੇ ਦਿੰਦੇ ਹਾਂ। ਅਸਲ 'ਚ ਸਲਮਾਨ ਦੇ ਮਾਤਾ-ਪਿਤਾ ਰੋਜ਼ ਸਵੇਰੇ ਘੁੰਮਣ ਲਈ ਜਾਂਦੇ ਹੁੰਦੇ ਸਨ ਤੇ ਗਰੀਬੀ ਤੇ ਭਿਖਾਰੀਆਂ ਨੂੰ ਦਾਨ ਦਿੰਦੇ ਹੁੰਦੇ ਸਨ। ਇਕ ਦਿਨ ਉਨ੍ਹਾਂ ਨੇ ਦੇਖਿਆ ਕਿ ਇਕ ਭਿਖਾਰੀ ਦੀ ਮੌਤ ਹੋ ਚੁੱਕੀ ਬੈ ਤੇ ਉਸੇ ਦੇ ਕੋਲ ਇਕ ਨਵਜੰਮੀ ਬੱਚੀ ਪਈ ਹੋਈ ਹੈ ਤੇ ਇਹ ਬੱਚੀ ਹੀ ਸੀ ਅਰਪਿਤਾ, ਜਿਸ ਨੂੰ ਉਹ ਘਰ ਲੈ ਆਏ।

  PunjabKesari

  ਅਜਿਹਾ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਸਲਮਾਨ ਦੀ ਦੂਜੀ ਮਾਂ ਭਾਵ ਹੈਲੇਨ ਨੇ ਗੋਦ ਲਿਆ ਸੀ। ਅੱਜ ਅਰਪਿਤਾ ਆਪਣੇ ਪਤੀ ਤੇ ਬੇਟੇ ਆਹਿਲ ਨਾਲ ਇਕ ਖੁਸ਼ਹਾਲ ਜ਼ਿੰਦਗੀ ਜੀ ਰਹੀ ਹੈ। ਸਲਮਾਨ ਦੇ ਆਪਣੇ ਭਾਣਜੇ ਆਹਿਲ ਨਾਲ ਖੇਡਣ ਦੀਆਂ ਖਬਰਾਂ ਮੀਡੀਆ 'ਚ ਆਉਂਦੀਆਂ ਰਹਿੰਦੀਆਂ ਹਨ।

  PunjabKesari