''ਨਾਮਕਰਨ'' ਦੀ ਛੋਟੀ ਅਵਨੀ ਰੀਮਾ ਲਾਗੂ ਦੀ ਮੌਤ ਦੀ ਖਬਰ ਸੁਣ ਕੇ ਹੋਈ ਭਾਵੁਕ

Friday, May 19, 2017 4:46 PM
''ਨਾਮਕਰਨ'' ਦੀ ਛੋਟੀ ਅਵਨੀ ਰੀਮਾ ਲਾਗੂ ਦੀ ਮੌਤ ਦੀ ਖਬਰ ਸੁਣ ਕੇ ਹੋਈ ਭਾਵੁਕ

ਜਲੰਧਰ— ਬਾਲੀਵੁੱਡ ਅਤੇ ਟੀ. ਵੀ. ਅਭਿਨੇਤਰੀ ਰੀਮਾ ਲਾਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਜਿਸ ਕਾਰਨ ਬਾਲੀਵੁੱਡ ਅਤੇ ਟੀ. ਵੀ. ਇੰਡਸਟਰੀ ਸਦਮੇ ''ਚ ਹੈ। ਰੀਮਾ ਲਾਗੂ ਟੀ. ਵੀ. ਸੀਰੀਅਲ ''ਨਾਮਕਰਨ'' ''ਚ ਇੰਨੀ ਦਿਨੀਂ ਨਜ਼ਰ ਆ ਰਹੀ ਸੀ। ਰੀਮਾ ਲਾਗੂ ਇਸ ਸ਼ੋਅ ''ਚ ਛੋਟੀ ਅਵਨੀ ਯਾਨੀ ਅਰਸ਼ੀਨ ਨਮਦਰ ਦੀ ਦਾਦੀ ਦਾ ਕਿਰਦਾਰ ਨਿਭਾਅ ਰਹੀ ਸੀ। ਛੋਟੀ ਅਵਨੀ ਸੀਰੀਅਲ ''ਚ ਹੀ ਨਹੀਂ ਅਸਲ ਜ਼ਿੰਦਗੀ ''ਚ ਵੀ ਰੀਮਾ ਲਾਗੂ ਦੇ ਕਾਫੀ ਨੇੜੇ ਸੀ। ਛੋਟੀ ਅਵਨੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮੌਤ ਦੀ ਖਬਰ ਆਈ ਤਾਂ ਮੈਂ ਸੋ ਰਹੀ ਸੀ, ਜਦੋਂ ਮੰਮੀ ਨੇ ਮੈਨੂੰ ਉਠਾਇਆ ਅਤੇ ਦੱਸਿਆ ਕਿ ਰੀਮਾ ਲਾਗੂ ਦੀ ਮੌਤ ਹੋ ਗਈ ਹੈ, ਮੈਨੂੰ ਯਕੀਨ ਨਹੀਂ ਹੋਇਆ ਨਿਊਜ਼ ''ਚ ਵੀ ਰੀਮਾ ਲਾਗੂ ਦੀ ਮੌਤ ਦੀ ਖਬਰ ਚੱਲ ਰਹੀ ਸੀ। ਮੈਂ ਮੰਮੀ ਨੂੰ ਕਿਹਾ ਇਸ ਤਰ੍ਹਾਂ ਕੋਈ ਜਾਣ ਬੁੱਝ ਕੇ ਫਿਰਕੀ ਲੈ ਰਿਹਾ ਹੈ। ਆਖਿਰੀ ਸਮੇਂ ਮੈਂ ਉਨ੍ਹਾਂ ਨਾਲ ਆਪਣੇ ਘਰ ਦੀ ਇੱਕ ਪਾਰਟੀ ਦੌਰਾਨ ਮਿਲੀ ਸੀ। ਪਾਰਟੀ ਦੌਰਾਨ ਅਸੀਂ ਖੂਬ ਮਸਤੀ ਕੀਤੀ ਅਤੇ ਡਾਂਸ ਕੀਤਾ ਸੀ। ਛੋਟੀ ਅਵਨੀ ਨੇ ਦੱਸਿਆ ਅੱਜ ਤੋਂ 2 ਦਿਨ ਪਹਿਲਾਂ ਹੀ ਰੀਮਾ ਲਾਗੂ ਨਾਲ ਮੇਰੀ ਗੱਲਬਾਤ ਹੋਈ। ਉਸ ਸਮੇਂ ਉਹ ਬਿਲਕੁਲ ਤੰਦਰੁਸਤ ਸਨ। ਇਸ ਤੋਂ ਬਾਅਦ ਉਹ ਮੁੰਬਈ ਵੀ ਆ ਗਏ ਸਨ। ਉਨ੍ਹਾਂ ਦੀ ਪ੍ਰਸ਼ੰਸਾ ''ਚ ਕੋਈ ਸ਼ਬਦ ਨਹੀਂ ਹੈ ਕਿਉਂਕਿ ਉਹ ਹਮੇਸ਼ਾ ਮੇਰਾ ਖਿਆਲ ਮਾਂ ਵਾਂਗ ਹੀ ਰੱਖਦੇ ਸਨ।