Video : ਅਰਸ਼ੀ ਖਾਨ ਦਾ ਚਾਰ ਸਾਲ ਪੁਰਾਣਾ ਵੀਡੀਓ ਵਾਇਰਲ, ਇਸ ਵਿਅਕਤੀ ਨੇ ਬਣਾਇਆ ਸੀ ਉਸ ਨੂੰ ਬੋਲਡ

11/15/2017 3:18:41 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 11' ਵਿਚ ਆਪਣੀਆਂ ਅਦਾਵਾਂ ਨਾਲ ਘਰ ਵਿਚ ਰਹਿਣ ਵਾਲੀ ਅਰਸ਼ੀ ਖਾਨ ਦਾ ਇਕ ਚਾਰ ਸਾਲ ਪੁਰਾਣਾ ਵੀਡੀਓ ਰਿਲੀਜ਼ ਹੋਇਆ ਹੈ। ਇਸ ਵੀਡੀਓ ਨੂੰ ਚਾਰ ਸਾਲ ਪਹਿਲਾਂ ਉਸ ਸਮੇਂ ਸ਼ੂਟ ਕੀਤਾ ਗਿਆ ਸੀ, ਜਦੋਂ ਉਨ੍ਹਾਂ ਨੇ ਮੁੰਬਈ ਵਿੱਚ ਕਦਮ ਰੱਖਿਆ ਸੀ। ਇਸ ਵੀਡੀਓ ਤੇ ਅੱਜ ਦੀ ਅਰਸ਼ੀ ਖਾਨ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਅਰਸ਼ੀ ਖਾਨ ਦੇ ਮੈਨੇਜਰ ਫਲਿਨ ਰੇਮੈਡੀਯੋਸ ਨੇ ਦੱਸਿਆ ਕਿ ਅਰਸ਼ੀ ਖਾਨ ਜਦੋਂ 2013 ਵਿਚ ਮੁੰਬਈ ਆਈ ਸੀ ਤਾਂ ਬਹੁਤ ਹੀ ਸ਼ਰਮੀਲੀ ਸੀ ਅਤੇ ਮੈਨੂੰ ਉਨ੍ਹਾਂ ਨੂੰ ਬੋਲਡ ਹੋਣ ਲਈ ਸਮਝਾਉਣਾ ਪਿਆ। ਇਸ ਵੀਡੀਓ ਵਿਚ ਅਰਸ਼ੀ ਖਾਨ ਦੇ ਤੇਵਰ ਥੋੜ੍ਹੇ ਨਰਮ ਨਜ਼ਰ ਆ ਰਹੇ ਹਨ ਅਤੇ ਆਪਣੇ ਸੁਭਾਅ ਮੁਤਾਬਿਕ ਨਜ਼ਰ ਨਹੀਂ ਆ ਰਹੀ ਹੈ ਪਰ ਇਸ ਵਿਚ ਵੀ ਉਹ ਬੋਲਡ ਹੁੰਦੀ ਨਜ਼ਰ ਆ ਰਹੀ ਹੈ।

 
ਅਰਸ਼ੀ ਖਾਨ ਦੇ ਬਾਰੇ ਫਲਿਨ ਨੇ ਦੱਸਿਆ ਕਿ, ਉਹ ਸਾਲ 2013 ਵਿਚ ਸਟਾਰਡਮ ਦੀ ਖੋਜ ਵਿਚ ਮੁੰਬਈ ਆਈ ਸੀ। ਮੈਂ ਉਸ ਤੋਂ 15 ਸਾਲ ਵੱਡਾ ਹਾਂ ਅਤੇ ਉਹ ਮੈਨੂੰ ਪਿਤਾ ਦੀ ਤਰ੍ਹਾਂ ਮੰਨਦੀ ਹੈ। ਅਰਸ਼ੀ ਵਿਚ ਜ਼ਬਰਦਸਤ ਗਟਸ ਹਨ ਅਤੇ ਪੈਦਾਇਸ਼ੀ 'ਡਰਾਮੇਬਾਜ਼' ਹੈ। ਉਸ ਦਾ ਕਹਿਣਾ ਹੈ, ''ਤੁਸੀਂ ਜੋ ਵੀ 'ਬਿੱਗ ਬੌਸ' ਵਿਚ ਦੇਖ ਰਹੇ ਹੋ, ਅਰਸ਼ੀ ਉਸ ਤੋਂ ਕਿਤੇ ਜ਼ਿਆਦਾ ਕਰਨ ਵਿਚ ਸਮਰੱਥਾਵਾਨ ਹੈ। ਭਾਰਤ ਵਿਚ ਤੁਹਾਨੂੰ ਟੋਨ ਡਾਊਨ ਕਰਨਾ ਪੈਂਦਾ ਹੈ ਪਰ ਜੇਕਰ ਇਹੀ ਅਮਰੀਕਾ ਵਿਚ ਹੁੰਦਾ ਤਾਂ ਚੀਜਾਂ ਕੁੱਝ ਹੋਰ ਹੁੰਦੀਆਂ।'' ਫਲਿਨ ਦੀ ਸਲਾਹ ਹੈ ਕਿ ਉਸ ਨੂੰ ਅਮਰੀਕਾ ਜਾ ਕੇ ਵਿਵਾਦਤ ਰਿਐਲਿਟੀ ਸ਼ੋਅ ਵਿਚ ਹਿੱਸਾ ਲੈਣਾ ਚਾਹੀਦਾ ਹੈ। ਅਰਸ਼ੀ ਖਾਨ ਦੀ ਪ੍ਰਸਨੈਲਿਟੀ ਬਾਰੇ ਫਲਿਨ ਨੇ ਦੱਸਿਆ, ''ਅਰਸ਼ੀ ਖਾਨ ਬਹੁਤ ਹੀ ਸਾਫਟ ਪਰਸਨ ਹੈ। ਅਰਸ਼ੀ ਗਾਲ੍ਹਾਂ ਵੀ ਕੱਢ ਸਕਦੀ ਹੈ ਅਤੇ ਹਿੰਸਕ ਵੀ ਹੋ ਸਕਦੀ ਹੈ ਪਰ ਉਹ ਦਿਲੋਂ ਸੋਨੇ ਵਰਗੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News