ਅਰਸ਼ੀ ਜਲਦ ਹੀ ਕਰੇਗੀ ਬਾਲੀਵੁੱਡ ਡੈਬਿਊ, ਪ੍ਰਭਾਸ ਨਾਲ ਆਵੇਗੀ ਨਜ਼ਰ

1/20/2018 1:54:15 PM

ਮੁੰਬਈ (ਬਿਉੂਰੋ)— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਖਤਮ ਹੋ ਚੁੱਕਿਆ ਹੈ ਜਿਸ 'ਚ ਹਿਨਾ ਖਾਨ ਨੂੰ ਪਿੱਛੇ ਛੱਡਦੇ ਹੋਏ ਸ਼ਿਲਪਾ ਸ਼ਿੰਦੇ ਜੇਤੂ ਰਹੀ ਹੈ। ਫਿਨਾਲੇ ਤੋਂ ਬਾਅਦ ਹੁਣ ਸਭ ਮੁਕਾਬਲੇਬਾਜ਼ ਆਪਣੀ ਲਾਈਫ 'ਚ ਬਿਜ਼ੀ ਹੋ ਗਏ ਹਨ ਅਤੇ ਫੈਨਜ਼ ਉਨ੍ਹਾਂ ਨੂੰ ਦੋਬਾਰਾ ਆਨ-ਸਕ੍ਰੀਨ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸੀਜ਼ਨ ਦੀ ਸਭ ਤੋਂ ਪਸੰਦੀਦਾ ਮੁਕਾਬਲੇਬਾਜ਼ ਅਰਸ਼ੀ ਖਾਨ ਜਲਦ ਹੀ ਇਕ ਫਿਲਮ 'ਚ ਨਜ਼ਰ ਆਵੇਗੀ। ਜਾਣਕਾਰੀ ਮੁਤਾਬਕ ਅਰਸ਼ੀ 'ਬਾਹੂਬਲੀ' ਫੇਮ ਪ੍ਰਭਾਸ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣ ਵਾਲੀ ਹੈ।

ਅਰਸ਼ੀ ਨੇ ਆਪਣੇ ਟਵਿਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਇਹ ਜਾਣਕਾਰੀ ਆਪਣੇ ਫੈਨਜ਼ ਲਈ ਸ਼ੇਅਰ ਕੀਤੀ ਹੈ। ਹਾਲਾਕਿ ਅਰਸ਼ੀ ਦੇ ਇਸ ਪ੍ਰੋਜੈਕਟ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ 'ਬਿੱਗ ਬੌਸ' ਦਾ ਇਹ ਸੀਜ਼ਨ ਆਮ ਮੁਕਾਬਲੇਬਾਜ਼ਾਂ ਲਈ ਕਾਫੀ ਲੱਕੀ ਸਾਬਤ ਹੋ ਰਿਹਾ ਹੈ। ਫਿਲਮ 'ਚ ਡੈਬਿਊ ਕਰਨ ਦੀਆਂ ਖਬਰਾਂ ਤੋਂ ਪਹਿਲਾਂ ਵੀ ਇਹ ਸੁਣਨ 'ਚ ਆਇਆ ਸੀ ਕਿ ਅਰਸ਼ੀ 'ਖਤਰੋਂ ਕੇ ਖਿਲਾੜੀ' ਦੇ ਅਗਲੇ ਸੀਜ਼ਨ ਦਾ ਹਿੱਸਾ ਬਣ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News