ਸਮਾਜ ਦਾ ਅਸਲੀ ਚਿਹਰਾ ਦਿਖਾਉਂਦੀ ਹੈ ਆਯੂਸ਼ਮਾਨ ਖੁਰਾਣਾ ਦੀ 'ਆਰਟੀਕਲ 15'

Friday, June 28, 2019 10:25 AM
ਸਮਾਜ ਦਾ ਅਸਲੀ ਚਿਹਰਾ ਦਿਖਾਉਂਦੀ ਹੈ ਆਯੂਸ਼ਮਾਨ ਖੁਰਾਣਾ ਦੀ 'ਆਰਟੀਕਲ 15'

ਫਿਲਮ— 'ਆਰਟੀਕਲ 15'
ਸਟਾਰ ਕਾਸਟ— ਆਯੂਸ਼ਮਾਨ ਖੁਰਾਣਾ, ਕੁਮੁਦ ਸ਼ਰਮਾ, ਮਨੋਜ ਪਾਹਵਾ, ਸਿਆਨੀ ਗੁਪਤਾ, ਮੋਹਮੰਦ ਜੀਸ਼ਾਨ, ਈਸ਼ਾ ਤਲਵਾਰ
ਡਾਇਰੈਕਟਰ— ਅਨੁਭਵ ਸਿਨਹਾ
ਬਾਲੀਵੁੱਡ ਐਕਟਰ ਆਯੂਸ਼ਮਾਨ ਖਰਾਣਾ ਦੀ ਫਿਲਮ 'ਆਰਟੀਕਲ 15' ਰਿਲੀਜ਼ ਹੋ ਗਈ ਹੈ। ਆਯੂਸ਼ਮਾਨ ਦੀ ਇਹ ਫਿਲਮ ਭਾਰਤੀ ਸੰਵਿਧਾਨ ਬਾਰੇ ਦੱਸਦੀ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਕਿਸੇ ਵੀ ਨਾਗਰਿਕ ਨਾਲ ਜਾਤੀ, ਨਸਲ ਜਾਂ ਲਿੰਗ ਨਾਲ ਜੁੜਿਆ ਭੇਦਭਾਵ ਨਹੀਂ ਕੀਤਾ ਜਾਵੇਗਾ। ਇਹ ਫਿਲਮ ਸਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਠੀਕ ਕਰਕੇ ਅੱਗੇ ਨਿਕਲਣ ਦੀ ਰਾਹ ਦਿਖਾਉਂਦੀ ਹੈ।

ਕਹਾਣੀ—

ਆਈ. ਪੀ. ਐੱਸ. ਅਧਿਕਾਰੀ ਅਯਾਨ ਰੰਜਨ (ਆਯੂਸ਼ਮਾਨ ਖੁਰਾਣਾ) ਨੂੰ ਮੱਧਪ੍ਰਦੇਸ਼ ਦੇ ਲਾਲਗਾਂਵ ਪੁਲਸ ਸਟੇਸ਼ਨ ਦਾ ਚਾਰਜ ਦਿੱਤਾ ਜਾਂਦਾ ਹੈ। ਯੂਰਪ ਤੋਂ ਪੜਾਈ ਕਰਕੇ ਵਾਪਸ ਆਇਆ ਅਯਾਨ ਇਸ ਇਲਾਕੇ 'ਚ ਆ ਕੇ ਬਹੁਤ ਉਤਸ਼ਾਹਿਤ ਹੈ ਪਰ ਆਪਣੀ ਪ੍ਰੇਮਿਕਾ ਅਦਿੱਤੀ (ਈਸ਼ਾ ਤਲਵਾਰ) ਨਾਲ ਗੱਲ ਕਰਦਾ ਹੋਇਆ ਉਸ ਨੂੰ ਦੱਸਦਾ ਹੈ ਕਿ ਇਸ ਇਲਾਕੇ 'ਚ ਇਕ ਵੱਖਰੀ ਹੀ ਦੁਨੀਆ ਰਹਿੰਦੀ ਹੈ, ਜੋ ਸ਼ਹਿਰੀ ਜੀਵਨ ਨਾਲ ਮੇਲ ਨਹੀਂ ਖਾਂਦੀ। ਅਜੇ ਉਹ ਉੱਥੋਂ ਦੇ ਮਾਹੌਲ ਨੂੰ ਠੀਕ ਤਰ੍ਹਾਂ ਨਾਲ ਸਮਝ ਵੀ ਨਹੀਂ ਪਾਇਆ ਸੀ ਕਿ ਅਯਾਨ ਨੂੰ ਖਬਰ ਮਿਲਦੀ ਹੈ ਕਿ ਉੱਥੇਂ ਦੀ ਫੈਕਟਰੀ 'ਚ ਕੰਮ ਕਰਨ ਵਾਲੀਆਂ ਤਿੰਨ ਲੜਕੀਆਂ ਗਾਇਬ ਹਨ ਪਰ ਉਨ੍ਹਾਂ ਦੀ ਐੱਫ. ਆਰ. ਆਈ. ਦਰਜ ਨਹੀਂ ਕਰਵਾਈ। ਉਸ ਪੁਲਸ ਸਟੇਸ਼ਨ 'ਚ ਕੰਮ ਕਰਨ ਵਾਲੇ ਮਨੋਜ ਪਾਹਵਾ ਅਤੇ ਕੁਮੁਦ ਮਿਸ਼ਰਾ ਅਯਾਨ ਨੂੰ ਦੱਸਦੇ ਹਨ ਕਿ ਇਨ੍ਹਾਂ ਲੋਕਾਂ ਦੇ ਇੱਥੇ ਅਜਿਹਾ ਹੀ ਹੁੰਦਾ ਹੈ। ਲੜਕੀਆਂ ਘਰੋਂ ਭੱਗ ਜਾਂਦੀਆਂ ਹਨ, ਫਿਰ ਵਾਪਸ ਆ ਜਾਂਦੀਆਂ ਹਨ ਅਤੇ ਕਈ ਵਾਰ ਇਨ੍ਹਾਂ ਦੇ ਮਾਤਾ-ਪਿਤਾ ਆਨਰ ਕਿਲਿੰਗ ਦੇ ਤਹਿਤ ਇਨ੍ਹਾਂ ਨੂੰ ਮਾਰ ਕਰ ਲਟਕਾ ਦਿੰਦੇ ਹਨ। ਦਲਿਤ ਲੜਕੀ ਗੌਰਾ (ਸਯਾਨੀ ਗੁਪਤਾ) ਅਤੇ ਪਿੰਡ ਵਾਲਿਆਂ ਦੀ ਹਲਚਲ ਅਤੇ ਗੱਲਾਂ ਤੋਂ ਅਯਾਨ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਸਚਾਈ ਕੁਝ ਹੋਰ ਹੈ। ਉਹ ਜਦੋਂ ਉਸ ਦੀ ਤਹਿ 'ਚ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਅਯਾਨ ਨੂੰ ਜਾਤੀਵਾਦ ਦੇ ਨਾਮ 'ਤੇ ਫੈਲਾਈ ਗਈ ਇਕ ਅਜਿਹੀ ਦਲਦਲ ਨਜ਼ਰ ਆਉਂਦੀ ਹੈ, ਜਿਸ 'ਚ ਰਾਜ ਦੇ ਮੰਤਰੀਆਂ ਤੋਂ ਲੈ ਕੇ ਥਾਣੇ ਦੇ ਚੌਕੀਦਾਰ ਤੱਕ ਸ਼ਾਮਲ ਹੁੰਦੇ ਹਨ।
ਅਯਾਨ 'ਤੇ ਗੈਂਗਰੇਪ ਦੇ ਇਸ ਦਿਲ ਦਹਿਲਾ ਦੇਣ ਵਾਲੇ ਕੇਸ ਨੂੰ ਆਨਰ ਕਿਲਿੰਗ ਦਾ ਜਾਮਾ ਪਹਿਨ ਕੇ ਕੇਸ ਖੋਜ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਪਰ ਅਯਾਨ ਸਮਾਜ ਦੇ ਇਨ੍ਹਾਂ ਗੰਦੇ ਚਿਹਰਿਆਂ ਨੂੰ ਬੇਨਕਾਬ ਕਰਨ ਲਈ ਬੇਤਾਬ ਹੈ। ਨਿਰਦੇਸ਼ਕ ਅਨੁਭਵ ਸਿਨਹਾ ਦੇ ਨਿਰਦੇਸ਼ਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਨ੍ਹਾਂ ਨੇ ਜਾਤੀਵਾਦ ਦੇ ਇਸ ਘਿਣਾਉਣੇ ਰੂਪ ਨੂੰ ਥਰਿਲਰ ਅੰਦਾਜ਼ 'ਚ ਪੇਸ਼ ਕੀਤਾ। ਫਿਲਮ ਦਾ ਉਹ ਦ੍ਰਿਸ਼ ਹੈਰਾਨ ਕਰ ਦੇਣ ਵਾਲਾ ਹੈ, ਜਦੋਂ ਅਯਾਨ ਨੂੰ ਪਤਾ ਚੱਲਦਾ ਹੈ ਕਿ ਸਿਰਫ ਤਿੰਨ ਰੁਪਏ ਤੋਂ ਜ਼ਿਆਦਾ ਦਿਹਾੜੀ ਮੰਗਣ 'ਤੇ ਲੜਕੀਆਂ ਨਾਲ ਰੇਪ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ।

ਐਕਟਿੰਗ

ਕੁਮੁਦ ਸ਼ਰਮਾ, ਮਨੋਜ ਪਾਹਵਾ, ਸਿਆਨੀ ਗੁਪਤਾ, ਮੁਹਮੰਦ ਜੀਸ਼ਾਨ ਵਰਗੇ ਕਲਾਕਾਰਾਂ ਦੀ ਸਪੋਰਟਿੰਗ ਕਾਸਟ ਨੇ ਬਿਹਤਰੀਨ ਕੰਮ ਕੀਤਾ ਹੈ। ਇਸ ਦੇ ਨਾਲ ਹੀ ਆਯੂਸ਼ਮਾਨ ਖੁਰਾਣਾ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ। ਖੁਰਾਣਾ ਨੇ ਪੁਲਸ ਦੇ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ।


About The Author

manju bala

manju bala is content editor at Punjab Kesari