ਗੁਰਸ਼ਬਦ ਦੀ ਆਵਾਜ਼ ''ਚ ''ਅਸ਼ਕੇ ਬੋਲੀਆਂ'' ਰਿਲੀਜ਼, ਭੰਗੜਾ ਪਾਉਣ ''ਤੇ ਕਰੇਗਾ ਮਜਬੂਰ

Friday, August 3, 2018 1:58 PM
ਗੁਰਸ਼ਬਦ ਦੀ ਆਵਾਜ਼ ''ਚ ''ਅਸ਼ਕੇ ਬੋਲੀਆਂ'' ਰਿਲੀਜ਼, ਭੰਗੜਾ ਪਾਉਣ ''ਤੇ ਕਰੇਗਾ ਮਜਬੂਰ

ਜਲੰਧਰ (ਬਿਊਰੋ)— 'ਹੈਂਡਸਮ ਜੱਟ' ਅਤੇ ਟਾਈਟਲ ਟਰੈਕ 'ਅਸ਼ਕੇ' ਤੋਂ ਬਾਅਦ ਹੁਣ ਅਮਰਿੰਦਰ ਗਿੱਲ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਅਸ਼ਕੇ' ਦਾ ਤੀਜਾ ਗੀਤ 'ਅਸ਼ਕੇ ਬੋਲੀਆਂ' ਰਿਲੀਜ਼ ਕਰ ਦਿੱਤਾ ਗਿਆ ਹੈ। ਗੁਰਸ਼ਬਦ ਦੀ ਆਵਾਜ਼ 'ਚ ਇਸ ਗੀਤ ਨੂੰ ਰਾਜ ਰੰਜੋਧ ਨੇ ਲਿਖਿਆ ਹੈ। ਜਤਿੰਦਰ ਸ਼ਾਹ ਦੇ ਧਮਾਕੇਦਾਰ ਸੰਗੀਤ ਵਾਲੇ ਇਸ ਗੀਤ 'ਚ ਨੌਜਵਾਨਾਂ 'ਚ ਭੰਗੜੇ ਪ੍ਰਤੀ ਪਿਆਰ ਨੂੰ ਉਜਾਗਰ ਕੀਤਾ ਗਿਆ ਹੈ। ਦੱਸ ਦੇਈਏ ਕਿ 27 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਅਸ਼ਕੇ' ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟਾਈਟਲ ਟਰੈਕ ਅਤੇ ਟਰੇਲਰ ਵੀ ਯੂਟਿਊਬ 'ਤੇ ਕਾਫੀ ਧੁੰਮਾਂ ਪਾ ਚੁੱਕਾ ਹੈ। ਇਨ੍ਹਾਂ ਸਾਰੇ ਗੀਤਾਂ ਨੂੰ ਸੁਣ ਤੁਸੀਂ ਵੀ ਭੰਗੜਾ ਪਾਉਣ 'ਤੇ ਮਜਬੂਰ ਹੋ ਜਾਓਗੇ।


ਜ਼ਿਕਰਯੋਗ ਹੈ ਕਿ ਫਿਲਮ 'ਅਸ਼ਕੇ' 'ਚ ਅਮਰਿੰਦਰ ਗਿੱਲ, ਸੰਜੀਦਾ ਸ਼ੇਖ, ਰੂਪੀ ਗਿੱਲ, ਸਹਿਜ ਸਾਹਿਬ, ਹਰਜੋਤ, ਸਰਬਜੀਤ ਚੀਮਾ, ਜਸਵਿੰਦਰ ਭੱਲਾ, ਹੋਬੀ ਧਾਲੀਵਾਲ, ਹਰਦੀਪ ਗਿੱਲ, ਗੁਰਸ਼ਬਦ, ਐਵੀ ਰੰਧਾਵਾ, ਵੰਦਨਾ ਚੋਪੜਾ, ਮਹਾਵੀਰ ਭੁੱਲਰ ਤੇ ਜਤਿੰਦਰ ਕੌਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਭੰਗੜੇ 'ਤੇ ਆਧਾਰਿਤ ਹੈ, ਜਿਸ 'ਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਟੀਮ ਨੂੰ ਦਿਖਾਇਆ ਗਿਆ ਹੈ। ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਰਤਨ ਵਲੋਂ ਲਿਖਿਆ ਗਿਆ ਹੈ। ਦੇਸ਼-ਵਿਦੇਸ਼ਾਂ 'ਚ ਫਿਲਮ ਵੱਡੇ ਪੱਧਰ 'ਤੇ ਰਿਲੀਜ਼ ਹੋਈ ਹੈ, ਜਿਸ ਨੂੰ ਸਿਨੇਮਾਘਰਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Edited By

Chanda Verma

Chanda Verma is news editor at Jagbani

Read More