ਯੂਟਿਊਬ ''ਤੇ ਤੁਸੀਂ ਫ੍ਰੀ ''ਚ ਦੇਖ ਸਕਦੇ ਹੋ ਅਮਰਿੰਦਰ ਗਿੱਲ ਦੀ ਫਿਲਮ ''ਅਸ਼ਕੇ'' (ਵੀਡੀਓ)

11/16/2018 4:16:13 PM

ਜਲੰਧਰ (ਬਿਊਰੋ)— ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦਾ ਪ੍ਰੋਡਕਸ਼ਨ ਹਾਊਸ ਰਿਧਮ ਬੁਆਏਜ਼ ਐਂਟਰਟੇਨਮੈਂਟ ਇਸ ਗੱਲ ਦਾ ਖਾਸ ਧਿਆਨ ਰੱਖਦਾ ਹੈ ਕਿ ਦਰਸ਼ਕਾਂ ਤਕ ਉਨ੍ਹਾਂ ਦੀ ਫਿਲਮ ਹਰ ਹਾਲ 'ਚ ਪਹੁੰਚੇ। ਇਹ ਗੱਲ ਵੀ ਸਭ ਜਾਣਦੇ ਹਨ ਕਿ ਸਿਨੇਮਾਘਰਾਂ 'ਚ ਫਿਲਮ ਰਿਲੀਜ਼ ਕਰਨ ਤੋਂ ਬਾਅਦ ਅਮਰਿੰਦਰ ਗਿੱਲ ਯੂਟਿਊਬ 'ਤੇ ਵੀ ਥੋੜ੍ਹੇ ਸਮੇਂ ਬਾਅਦ ਫਿਲਮ ਫ੍ਰੀ 'ਚ ਦਰਸ਼ਕਾਂ ਲਈ ਅਪਲੋਡ ਕਰ ਦਿੰਦੇ ਹਨ। 27 ਜੁਲਾਈ, 2018 ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਅਸ਼ਕੇ' ਵੀ ਰਿਧਮ ਬੁਆਏਜ਼ ਐਂਟਰਟੇਨਮੈਂਟ ਦੇ ਯੂਟਿਊਬ ਚੈਨਲ 'ਤੇ ਅਪਲੋਡ ਕਰ ਦਿੱਤੀ ਗਈ ਹੈ, ਜਿਹੜੀ ਖਬਰ ਲਿਖੇ ਜਾਣ ਤਕ ਨੰਬਰ 1 'ਤੇ ਟਰੈਂਡ ਕਰ ਰਹੀ ਸੀ।

ਖਾਲਸਾ ਕਾਲਜ ਦੀ ਭੰਗੜੇ ਦੀ ਟੀਮ 'ਤੇ ਆਧਾਰਿਤ ਇਸ ਫਿਲਮ 'ਚ ਅਮਰਿੰਦਰ ਗਿੱਲ, ਸੰਜੀਦਾ ਅਲੀ ਸ਼ੇਖ, ਰੂਪੀ ਗਿੱਲ, ਸਹਿਜ ਸਾਹਿਬ, ਹਰਜੋਤ, ਸਰਬਜੀਤ ਚੀਮਾ, ਜਸਵਿੰਦਰ ਭੱਲਾ, ਹੋਬੀ ਧਾਲੀਵਾਲ, ਹਰਦੀਪ ਗਿੱਲ, ਗੁਰਸ਼ਬਦ, ਐਵੀ ਰੰਧਾਵਾ, ਵੰਦਨਾ ਚੋਪੜਾ, ਮਹਾਵੀਰ ਭੁੱਲਰ ਤੇ ਜਤਿੰਦਰ ਕੌਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਨੂੰ ਅੰਬਰਦੀਪ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਰਤਨ ਵਲੋਂ ਲਿਖਿਆ ਗਿਆ ਹੈ। ਸਿਨੇਮਾਘਰਾਂ 'ਚ 'ਅਸ਼ਕੇ' ਫਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ, ਜਦਕਿ ਇਸ ਦਾ ਟਰੇਲਰ ਫਿਲਮ ਰਿਲੀਜ਼ ਹੋਣ ਦੇ ਇਕ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News